District NewsMalout News

ਵਾਟਰ ਵਰਕਸ ਮਲੋਟ ਦੀ ਬਾਹਰੀ ਦੀਵਾਰ ਨੂੰ ਫਿਰ ਤੋਂ ਬਣਾਉਣ ਦੀ ਕੀਤੀ ਗਈ ਮੰਗ

ਮਲੋਟ: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੌਂਸਲਰ ਲਾਲੀ ਗਗਨੇਜਾ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲ ਕੇ ਉਨ੍ਹਾਂ ਵੱਲੋਂ ਮਲੋਟ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਾਟਰ ਵਰਕਸ ਦੀ ਬਾਹਰੀ ਦੀਵਾਰ ਜੋ ਕਰੀਬ 6 ਮਹੀਨੇ ਪਹਿਲਾਂ ਡਿੱਗ ਗਈ ਸੀ, ਨੂੰ ਫਿਰ ਤੋਂ ਬਣਾਉਣ ਦੀ ਮੰਗ ਕੀਤੀ ਤਾਂ ਜੋ ਵਾਟਰ ਵਰਕਸ ਦੀ ਡੂੰਘੀ ਡਿੱਗੀ ਵਿੱਚ ਕਿਸੇ ਬੱਚੇ ਜਾਂ ਪਸ਼ੂਆਂ ਆਦਿ ਨੂੰ ਕਿਸੇ ਸੰਭਾਵੀ ਹਾਦਸੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀ ਵੱਲੋਂ ਸਾਂਝੇ ਯਤਨਾਂ ਰਾਹੀਂ ਮਲੋਟ ਸਮੇਤ ਸਮੁੱਚੇ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

Author: Malout Live

Back to top button