District NewsMalout News

ਡੀ.ਏ.ਵੀ ਕਾਲਜ ਮਲੋਟ ਵਿਖੇ ‘World Environment Day’ ਮਨਾਇਆ ਗਿਆ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਰਾਜਨੀਤਿਕ ਸ਼ਾਸਤਰ ਵਿਭਾਗ ਵੱਲੋਂ ‘World Environment Day’ ਮਨਾਇਆ ਗਿਆ। ਇਸ ਮੌਕੇ ਡਾ. ਬ੍ਰਹਮਵੇਦ ਸ਼ਰਮਾ ਅਤੇ ਮੈਡਮ ਨੀਲਮ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਸ਼ੁੱਧ ਵਾਤਾਵਰਣ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਬਾਰੇ ਜਾਣੂੰ ਕਰਵਾਇਆ। ਕਾਲਜ ਦੇ ਰਿਟਾਇਰਡ ਪ੍ਰੋਫੈਸਰ ਨਰਿੰਦਰ ਸ਼ਰਮਾ ਨੇ ਵੀ ਵਿਦਿਆਰਥੀਆਂ ਨਾਲ ਇਸ ਦਿਨ ਦੇ ਥੀਮ ਸਵੱਛ ਵਾਤਾਵਰਣ ਅਤੇ ਮਜ਼ਬੂਤ ਲੋਕਤੰਤਰ ਦੇ ਆਪਸੀ ਸੰਬੰਧ ਤੇ ਵਿਚਾਰ ਵਟਾਂਦਰਾ ਕੀਤਾ।

ਵਿਭਾਗ ਵੱਲੋਂ ਵਿਦਿਆਰਥੀਆਂ ਲਈ ਭਾਸ਼ਣ, ਪੋਸਟਰ ਅਤੇ ਸਲੋਗਨ ਮੇਕਿੰਗ ਆਦਿ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਲਗਭਗ 35 ਵਿਦਿਆਰਥੀਆਂ ਨੇ ਭਾਗ ਲਿਆ। ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਡਾ. ਅਰੁਣ ਕਾਲੜਾ, ਡਾ. ਜਸਬੀਰ ਕੌਰ ਅਤੇ ਮੈਡਮ ਹਸਨਪ੍ਰੀਤ ਨੇ ਭਾਸ਼ਣ ਮੁਕਾਬਲੇ ਵਿੱਚ ਜੈਨੀਫਰ ਅਤੇ ਪ੍ਰਿਅੰਕਾ ਨੂੰ ਪਹਿਲਾ ਸਥਾਨ, ਗਰੀਨਾ ਅਤੇ ਗਾਇਤਰੀ ਨੂੰ ਦੂਜਾ ਸਥਾਨ, ਸਲੋਗਨ ਮੁਕਾਬਲੇ ਵਿੱਚ ਸਨੇਹਾ ਨੂੰ ਪਹਿਲਾ ਸਥਾਨ, ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦੀਪਿਕਾ ਅਤੇ ਪ੍ਰਿਯਾਂਸ਼ੂੰ ਨੂੰ ਪਹਿਲਾ, ਹਿਮਾਨੀ ਅਤੇ ਪੂਨਮ ਨੂੰ ਦੂਜਾ ਅਤੇ ਗਾਇਤਰੀ ਅਤੇ ਕਣਿਕਾ ਨੂੰ ਤੀਜਾ ਸਥਾਨ ਨਵਾਜਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਵਰਤਮਾਨ ਅਤੇ ਭਵਿੱਖ ਲਈ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *

Back to top button