ਗੈਰ-ਸੰਚਾਰੀ ਅਤੇ ਸੰਚਾਰੀ ਰੋਗਾਂ ਦੀ ਜਾਂਚ ਕਰਨ ਦਾ ਕੰਮ ਹੋਇਆ ਠੱਪ-ਐੱਸ.ਐੱਸ.ਓ ਲੰਬੀ ਨੂੰ ਐਸੋਸੀਏਸ਼ਨ ਨੇ ਦਿੱਤਾ ਮੰਗ ਪੱਤਰ

ਲੰਬੀ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਹੈੱਲਥ ਅਤੇ ਵੈੱਲਨੈਸ ਸੈਂਟਰਾਂ ਵਿੱਚ ਕੰਮ ਕਰ ਰਹੇ ਕਮਿਊਨਿਟੀ ਹੈੱਲਥ ਅਫ਼ਸਰ ਜੋ ਪਿੰਡਾਂ ਵਿੱਚ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰੈੱਸ ਨਾਲ ਗੱਲ ਕਰਦਿਆਂ ਬਲਾਕ ਲੰਬੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਕਮਿਊਨਿਟੀ ਹੈੱਲਥ ਅਫ਼ਸਰਾਂ ਨੇ ਦੱਸਿਆ ਕਿ ਲੰਬੀ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਹੈੱਲਥ ਅਤੇ ਵੈੱਲਨੈਸ ਸੈਂਟਰਾਂ ਵਿੱਚ ਕੰਮ ਕਰ ਰਹੇ ਕਮਿਊਨਿਟੀ ਹੈੱਲਥ ਅਫ਼ਸਰ ਜੋ ਪਿੰਡਾਂ ਵਿੱਚ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ। ਜਿਸ ਵਿੱਚ HWC ਦੇ ਅਧੀਨ ਵੱਖ-ਵੱਖ ਪਿੰਡਾਂ ਵਿੱਚ ਬੀ.ਪੀ, ਸ਼ੂਗਰ ਦੀ ਜਾਂਚ ਕਰਨਾ, ਖੰਘ, ਜ਼ੁਕਾਮ, ਬੁਖਾਰ, ਟੀ.ਬੀ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨਾ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸ਼ੁਰੂਆਤੀ ਸਟੇਜ ਤੇ ਪਛਾਣ ਕਰ ਮਾਹਿਰ ਡਾਕਟਰਾਂ ਕੋਲ ਇਲਾਜ ਲਈ ਭੇਜਣ, ਡਾਕਟਰ ਦੀ ਸਲਾਹ ਤੇ ਦਵਾਈਆਂ ਦੇਣੀਆਂ ਸੰਬੰਧੀ ਆਦਿ ਕੰਮ ਕੀਤੇ ਜਾਂਦੇ ਹਨ। 

ਜਿਕਰਯੋਗ ਹੈ ਪਿੰਡਾਂ ਵਿੱਚ ਬੀ.ਪੀ, ਸ਼ੂਗਰ, ਕੈਂਸਰ ਦੀ ਜਾਂਚ ਕਰਨ ਦਾ ਕੰਮ ਠੱਪ ਹੋ ਗਿਆ ਹੈ। ਜਿਸ ਸੰਬੰਧੀ ਸਮੂਹ ਕਮਿਊਨਿਟੀ ਹੈੱਲਥ ਅਫ਼ਸਰਾਂ ਨੇ ਐੱਸ.ਐੱਸ.ਓ ਲੰਬੀ ਨੂੰ ਪਿੰਡਾਂ ਵਿੱਚ ਕੰਮ ਕਰ ਰਹੀ ਸਿਹਤ ਟੀਮ ਨੂੰ ਵਿਭਾਗ ਵੱਲੋਂ ਨਿਰਧਾਰਿਤ ਕੀਤੇ ਕੰਮਾਂ ਨੂੰ ਕਰਨ ਲਈ ਦਿਸ਼ਾ-ਨਿਰਦੇਸ਼ ਦੇਣ ਦਾ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਇਹਨਾਂ ਕੰਮਾਂ ਨੂੰ ਆਨਲਾਈਨ ਕਰ ਪੋਰਟਲ ਤੇ ਐਂਟਰੀ ਕੀਤੀ ਜਾ ਸਕੇ ਅਤੇ ਇਹਨਾਂ ਕੰਮਾਂ ਨੂੰ ਕਰਨ ਲਈ ਸਾਜੋ-ਸਮਾਨ ਜਿਵੇਂ ਕਿ ਸ਼ੂਗਰ ਚੈੱਕ ਕਰਨ ਲਈ ਗਲੂਕੋ ਸਟ੍ਰਿਪਸ, ਸਟੈਥੋਸਕੋਪ, ਕੱਦ ਅਤੇ ਵਜਨ ਮਾਪਣ ਸੰਬੰਧੀ ਸਮਾਨ ਦੀ ਮੰਗ ਕੀਤੀ ਗਈ।

Author : Malout Live