Malout News
ਡੀ.ਏ.ਪੀ ਦੀ ਕਮੀ ਕਰਕੇ ਕਿਸਾਨ ਹੋਏ ਪ੍ਰੇਸ਼ਾਨ
ਮਲੋਟ:- ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ ਪਰ ਡੀ.ਏ.ਪੀ ਖਾਦ ਦੀ ਕਮੀ ਕਰਕੇ ਕਿਸਾਨਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨਾਂ ਦੀ ਸ਼ਿਕਾਇਤ ਹੈ ਕਿ ਮਲੋਟ ਜਿੰਨਾਂ ਕੋਲ ਖਾਦ ਪਈ ਹੈ ਉਹ ਆਪਣੀਆਂ ਸ਼ਰਤਾਂ ਤੇ ਖਾਦ ਵੇਚ ਰਹੇ ਹਨ। ਮਲੋਟ ਲਾਈਵ ਦੀ ਟੀਮ ਨੇ ਏ.ਡੀ.ਓ ਮਲੋਟ ਸ. ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ “ਜੇ ਕੋਈ ਦੁਕਾਨਦਾਰ ਖਾਦ ਦੇ ਨਾਲ ਸਪਰੇ ਜਾਂ ਹੋਰ ਸਮਾਨ ਵੇਚਣ ਦੀ ਗੱਲ ਕਰ ਰਿਹਾ ਤਾਂ ਸਾਨੂੰ ਦੱਸੋ ਅਸੀਂ ਉਸਦਾ ਲਾਇਸੈਂਸ ਕੈਂਸਲ ਕਰਵਾ ਦੇਵਾਂਗੇ। ਸੱਠ ਪ੍ਰਤੀਸ਼ੱਤ ਡੀ.ਏ.ਪੀ ਸੁਸਾਇਟੀਆਂ ਨੂੰ ਭੇਜ ਦਿੱਤੀ ਗਈ ਹੈ ਆਉਣ ਵਾਲੇ ਕੁੱਝ ਦਿਨਾਂ ਤੱਕ ਇਸ ਦੀ ਸਪਲਾਈ ਆਮ ਕਰ ਦਿੱਤੀ ਜਾਵੇਗੀ।