Malout News

ਡੀ.ਏ.ਵੀ. ਕਾਲਜ ਮਲੋਟ ਵਿਖੇ ਕਰਵਾਇਆ ਗਿਆ ਪਾਵਰਪੁਆਇੰਟ ਮੁਕਾਬਲਾ

ਮਲੋਟ :- ਡੀ.ਏ.ਵੀ. ਕਾਲਜ ਮਲੋਟ ਦੇ ਕੈਮਿਸਟਰੀ ਵਿਭਾਗ ਵੱਲੋਂ ਪਿ੍ੰਸੀਪਲ ਡਾ. ਏਕਤਾ ਖੋਸਲਾ ਦੀ ਯੋਗ ਅਗਵਾਈ ਅਤੇ ਪ੍ਰੋ: ਸੁਭਾਸ਼ ਗੁਪਤਾ ਅਤੇ ਡਾ: ਮੁਕਤਾ ਮੁਤਨੇਜਾ ਦੇ ਸਹਿਯੋਗ ਨਾਲ ਆੱਨਲਾਈਨ ਪਾਵਰ ਪੁਆਇੰਟ ਮੁਕਾਬਲਾ ਕਰਵਾਇਆ ਗਿਆ। ਪ੍ਰੋ ਸੁਭਾਸ਼ ਗੁਪਤਾ ਨੇ ਸਾਰੇ ਪਤਵੰਤੇ ਮਹਿਮਾਨਾਂ ਅਤੇ ਹਿੱਸਾ ਲੈਣ ਵਾਲਿਆਂ ਦਾ ਰਸਮੀ ਸਵਾਗਤ ਕੀਤਾ। ਵਿਦਿਆਰਥੀਆਂ ਦੁਆਰਾ ਵਾਤਾਵਰਣ ਪ੍ਰਦੂਸ਼ਣ, ਓਜ਼ੋਨ ਪਰਤ ਘਟਣ, ਪਰਾਲੀ ਸਾੜਨ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ ਗਿਆ।

ਮੈਡਮ ਜੋਤੀ ਕੌਲ, ਸਾਬਕਾ ਐਚ.ਓ.ਡੀ.ਕੈਮਿਸਟਰੀ, ਐਚ.ਐਮ.ਵੀ. ਕਾਲਜ, ਜਲੰਧਰ ਸੈਸ਼ਨ ਦੇ ਮਾਹਰ ਸਨ। ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਨਵੀਨਤਾਕਾਰੀ ਪੇਸ਼ਕਾਰੀ ਦਾ ਨਿਰਣਾ ਕੀਤਾ ਗਿਆ। ਡਾ. ਮੁਕਤਾ ਮੁਤਨੇਜਾ ਨੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਪਰਉਪਕਾਰ, ਬੀ.ਐੱਸ.ਸੀ. ਭਾਗ ਦੂਜਾ, ਨੇ  ਪਹਿਲਾ ਇਨਾਮ, ਦੀਪਿਕਾ ਗਰਗ, ਭਾਗ ਦੂਜਾ, ਨੇ  ਦੂਜਾ ਇਨਾਮ, ਸਾਇਨਾ ਛਾਬੜਾ, ਬੀ.ਐੱਸ.ਸੀ. ਭਾਗ ਤੀਜਾ ਅਤੇ ਰੀਆ, ਬੀ.ਐੱਸ.ਸੀ. ਭਾਗ ਪਹਿਲਾ ਨੇ ਵੀ ਤੀਜਾ ਇਨਾਮ ਜਿੱਤਿਆ। ਡਾ. ਏਕਤਾ ਖੋਸਲਾ ਨੇ ਭਾਗ ਲੈਣ ਵਾਲਿਆਂ ਨੂੰ ਉਤਸ਼ਾਹ ਅਤੇ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।

Leave a Reply

Your email address will not be published. Required fields are marked *

Back to top button