ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ - ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ :- ਕੋਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਇਹ ਜਾਣਕਾਰੀ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਹਨਾਂ ਦੱਸਿਆਂ ਕਿ ਜੋ ਵੀ ਦੂਸਰੇ ਰਾਜਾਂ ਤੋਂ ਨਾਗਰਿਕ ਵਾਪਸ ਆਇਆ ਹੈ ਅਤੇ ਆਪਣੀ ਆਉਣ ਸਬੰਧੀ ਸੂਚਨਾਂ ਜਿ਼ਲ੍ਹਾ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਨੂੰ ਨਹੀਂ ਦਿੱਤੀ, ਉਹਨਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਜੋ ਜਿ਼ਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿੱਦੜਬਾਹਾ ਹਲਕੇ ਦੇ 50 ਨਾਗਰਿਕਾਂ ਅਤੇ ਮਲੋਟ ਹਲਕੇ ਦੇ 48 ਨਾਗਰਿਕ ਜਿਹਨਾਂ ਨੂੰ ਸਪੈਸ਼ਲਾਂ ਟੀਮਾਂ ਰਾਹੀਂ ਘਰ ਘਰ ਚੈਕਿੰਗ ਦੌਰਾਨ ਚੈਕ ਕੀਤਾ ਗਿਆ ਹੈ,ਜਿਹਨਾਂ ਨੇ ਦੂਸਰੇ ਰਾਜਾਂ ਤੋਂ ਵਾਪਸ ਆਉਣ ਸਬੰਧੀ ਆਪਣੀ ਸੂਚਨਾਂ ਨਾ ਦੇਣ ਤੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਹਨਾਂ ਖਿਲਾਫ ਇਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਾ ਐਪ ਜਰੂਰ ਡਾਊਨ ਲੋਡ ਕਰਨ ਅਤੇ ਦੂਸਰੇ ਰਾਜਾਂ ਤੋਂ ਵਾਪਸ ਆਉਣ ਸਬੰਧੀ ਆਪਣੀ ਸੂਚਨਾਂ ਜਰੂਰ ਜਿ਼ਲ੍ਹਾ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਨੂੰ ਜਰੂਰ ਦੇਣ ਤਾਂ ਜੋ ਜਿ਼ਲ੍ਹੇ ਦੇ ਦੂਸਰੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਇਆ ਜਾ ਸਕੇ।