ਡੇਰਾ ਸੱਚਾ ਸੌਦਾ ਮਲੋਟ ਵੱਲੋਂ 45 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
ਮਲੋਟ: ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ-ਚੜ੍ਹ ਕੇ ਸਹਿਯੋਗ ਕਰ ਰਹੀ ਹੈ ਅਤੇ ਬੀਤੇ ਐਤਵਾਰ ਨੂੰ 'ਫੂਡ ਬੈਂਕ' ਵਿੱਚੋਂ 45 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ) ਅਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਬਲਾਕ ਮਲੋਟ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਸਾਲ 2022 ਵਿੱਚ ਹੁਣ ਤੱਕ 612 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡਣ ਦੀ ਸ਼ੁਰੂਆਤ 45 ਮੈਂਬਰ ਪੰਜਾਬ ਭੈਣਾਂ ਸੱਤਿਆ ਇੰਸਾਂ, ਕਿਰਨ ਇੰਸਾਂ, ਸ਼ਿਮਲਾ ਇੰਸਾਂ ਅਤੇ ਸਤਵੰਤ ਇੰਸਾਂ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ ਵੱਲੋਂ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰਦੇ ਹੋਏ ਵੇਦ ਪ੍ਰਕਾਸ਼ ਗੋਇਲ ਇੰਸਾਂ, ਸੁਰੇਸ਼ ਗੋਇਲ ਇੰਸਾਂ,
ਰਾਮ ਗੋਇਲ ਇੰਸਾਂ ਅਤੇ ਸਮੂਹ ਗੋਇਲ ਪਰਿਵਾਰ ਦੇ ਸਹਿਯੋਗ ਨਾਲ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ 117ਵੇਂ ਮਾਨਵਤਾ ਭਲਾਈ ਕਾਰਜ 'ਫੂਡ ਬੈਂਕ' ਵਿੱਚੋਂ ਬੀਤੇ ਐਤਵਾਰ ਨੂੰ 45 ਲੋੜਵੰਦ ਪਰਿਵਾਰਾਂ ਨੂੰ ਐੱਮ.ਐੱਸ.ਜੀ ਕੰਪਨੀ ਦਾ ਰਾਸ਼ਨ ਵੰਡਿਆ ਗਿਆ। ਜਿੰਮੇਵਾਰਾਂ ਨੇ ਦੱਸਿਆ ਕਿ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਲੋੜਵੰਦਾਂ ਨੂੰ ਵੱਧ ਤੋਂ ਵੱਧ ਗਰਮ ਕੱਪੜੇ ਵੀ ਵੰਡੇ ਜਾਣਗੇ। ਇਸ ਮੌਕੇ ਇਸ ਮੌਕੇ 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਸੰਜੀਵ ਭਠੇਜਾ ਇੰਸਾਂ, ਰਮੇਸ਼ ਇੰਸਾਂ (ਭੋਲਾ), ਸੌਰਵ ਜੱਗਾ ਇੰਸਾਂ, ਕਮਲ ਇੰਸਾਂ ਤੋਂ ਇਲਾਵਾ ਸੁਜਾਨ ਭੈਣਾਂ ਨਗਮਾ ਇੰਸਾਂ, ਸਰੋਜ ਇੰਸਾਂ, ਪਰਮਜੀਤ ਕੌਰ ਇੰਸਾਂ, ਨਿਰਮਲਾ ਇੰਸਾਂ, ਕੋਮਲ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀਆਂ ਜਿੰਮੇਵਾਰ ਭੈਣ ਰੀਟਾ ਗਾਬਾ ਇੰਸਾਂ ਅਤੇ ਪ੍ਰਵੀਨ ਇੰਸਾਂ, ਯੂਥ ਵੀਰਾਂਗਣਾਂ ਦੀ ਜਿੰਮੇਵਾਰ ਭੈਣ ਨੀਸ਼ਾ ਕਥੂਰੀਆ ਇੰਸਾਂ, ਯੂਥ ਦੇ ਜਿੰਮੇਵਾਰ ਦੀਪਕ ਮੱਕੜ ਇੰਸਾਂ, ਸੇਵਾਦਾਰ ਭੈਣਾਂ ਊਸ਼ਾ ਇੰਸਾਂ ਅਤੇ ਆਗਿਆ ਕੌਰ ਇੰਸਾਂ, ਜੋਨਾਂ ਦੇ ਭੰਗੀਦਾਸ ਮੱਖਣ ਇੰਸਾਂ, ਨਰਿੰਦਰ ਭੋਲਾ ਇੰਸਾਂ ਅਤੇ ਅਨਿਲ ਇੰਸਾਂ ਹਾਜ਼ਿਰ ਹੋਏ। Author: Malout Live