District NewsMalout News

12 ਮਲੋਟ ਸਮੇਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ’ਚ ਪਿਛਲੇ 24 ਘੰਟਿਆਂ ਦੌਰਾਨ 84 ਕੋਰੋਨਾ ਪੋਜ਼ੀਟਿਵ ਮਾਮਲੇ ਆਏ ਸਾਹਮਣੇ

ਮਲੋਟ/ ਸ਼੍ਰੀ ਮੁਕਤਸਰ ਸਾਹਿਬ:- ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ’ਚ ਬੀਤੇ ਦਿਨੀਂ 84 ਵਿਅਕਤੀ ਕੋਰੋਨਾ ਪੋਜ਼ੀਟਿਵ ਮਾਮਲੇ ਸਾਹਮਣੇ ਆਏ। ਇਹਨਾਂ ਵਿੱਚੋਂ 36 ਸ਼੍ਰੀ ਮੁਕਤਸਰ ਸਾਹਿਬ, 12 ਮਲੋਟ, 17 ਬਾਦਲ, 1 ਜ਼ਿਲ੍ਹਾ ਜੇਲ, 2 ਅਕਾਲਗੜ੍ਹ, 2 ਕਿਲਿਆਂਵਾਲੀ, 2 ਹਾਕੂਵਾਲਾ, 1 ਕਾਉਣੀ, 1 ਪਿੰਡ ਮਲੋਟ, 1 ਦੋਦਾ, 1 ਕੋਟਲੀ ਅਬਲੂ, 1 ਮੱਲਣ, 1 ਮਰਾੜ ਕਲਾਂ, 1 ਬਾਜਾ ਮਰਾੜ, 1 ਸੋਥਾ, 1 ਗਿਲਜੇਵਾਲਾ, 1 ਪਿੰਡ ਭੰਗਚੜ੍ਹੀ ਅਤੇ 2 ਸ਼ੇਰਗੜ੍ਹ ਨਾਲ ਸੰਬੰਧਿਤ ਹਨ।

ਜ਼ਿਲ੍ਹੇ ’ਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 138 ਹੈ। ਹੁਣ ਤੱਕ ਜ਼ਿਲ੍ਹੇ ’ਚ 525 ਕੋਰੋਨਾ ਪੋਜ਼ੀਟਿਵ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਭਰ ’ਚੋਂ ਹੁਣ ਤੱਕ ਕੁੱਲ 518743 ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 491990 ਲੋਕਾਂ ਦੇ ਸੈਂਪਲ ਨੈਗਟਿਵ ਪਾਏ ਗਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 18288 ਮਰੀਜ਼ ਠੀਕ ਹੋ ਚੁੱਕੇ ਹਨ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਸੰਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਰੋਨਾ ਪੀੜਿਤ ਛੁਪਿਆ ਨਾ ਰਹਿ ਸਕੇ। ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਮੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਹਰ ਇੱਕ ਨੂੰ ਕੋਵਿਡ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨ ਕੇ ਰੱਖਣ, ਭੀੜ ਵਾਲੀਆਂ ਜਗ੍ਹਾ ’ਤੇ ਨਾ ਜਾਣ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੇਟਾਈਜ਼ ਨਾਲ ਸਾਫ਼ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਤੋਂ ਬਚਾਅ ਰਹਿ ਸਕੇ।

Leave a Reply

Your email address will not be published. Required fields are marked *

Back to top button