Malout News

ਮਿਮਿਟ ਵਿਖੇ ਟਰਾਈ ਦਾ ਗ੍ਰਾਹਕ ਸੰਪਰਕ ਪ੍ਰੋਗਰਾਮ ਕਰਵਾਇਆ

ਮਲੋਟ:- ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਵਲੋਂ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਇਨਫਰਮੇਸ਼ਨ ਟੈਕਨਾਲੋਂਪ (ਮਿਮਿਟ) ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਦੂਰਸੰਚਾਰ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੇ ਅਧਿਕਾਰਾਂ ਅਤੇ ਹਿੱਤਾਂ ਤੋਂ ਜਾਣੂੰ ਕਰਵਾਉਣ ਦੇ ਮਹੱਤਵ ਨਾਲ ਗ੍ਰਾਹਕ ਜਾਗਰੂਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਟਰਾਈ ਜੈਪੁਰ ਦੇ ਸਲਾਹਕਾਰ ਭਾਵਨਾ ਸ਼ਰਮਾ ਨੇ ਹਾਜ਼ਰ ਵਿਦਿਆਰਥੀਆਂ, ਸਟਾਫ਼ ਤੇ ਟੈਲੀਕਾਮ ਸਰਵਿਸ ਪੋ੍ਰਵਾਈਡਰਾਂ ਨੂੰ ਅਥਾਰਟੀ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤ । ਉਨ੍ਹਾਂ ਨੇ ਦੂਰਸੰਚਾਰ ਖੇਤਰ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਬਾਰੇ ਦੱਸਿਆ । ਇਸ ਪ੍ਰੋਗਰਾਮ ਵਿਚ ਅਥਾਰਟੀ ਤੋਂ ਆਏ ਸੀਨੀਅਰ ਰਿਸਰਚ ਅਫ਼ਸਰ ਪਵਨ ਕੁਮਾਰ ਨੇ ਪਾਵਰ ਪੁਆਇੰਟ ਪੈ੍ਰਜਨਟੇਸ਼ਨ ਦੁਆਰਾ ਅਥਾਰਟੀ ਦੇ ਨਿਯਮਾਂ ਤੇ ਟੈਲੀਕਾਮ ਅਤੇ ਕੇਬਲ ਟੀ. ਵੀ. ਦੇ ਖੇਤਰ ਵਿਚ ਆਉਂਦੀਆਂ ਵੱਖ-ਵੱਖ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਵੱਖ-ਵੱਖ ਐਪਸ ਦੁਆਰਾ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਬਾਰੇ ਦੱਸਿਆ। ਇਸਦੇ ਨਾਲ ਹੀ ਮਨੀਸ਼ ਸਕਸੈਨਾ ਸੰਯੁਕਤ ਸਲਾਹਕਾਰ ਨੇ ਉੱਥੇ ਹਾਜ਼ਰ ਵਿਦਿਆਰਥੀਆਂ, ਗ੍ਰਾਹਕਾਂ ਤੇ ਵੱਖ-ਵੱਖ ਕੰਪਨੀਆਂ ਦੇ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਤੋਂ ਸੁਝਾਅ ਅਤੇ ਸ਼ਿਕਾਇਤਾਂ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਪੋ੍ਰਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਮਿਮਿਟ ਸੰਸਥਾ ਦੇ ਡਾਇਰੈਕਟਰ ਡਾ. ਸੰਜੀਵ ਸ਼ਰਮਾ, ਸੰਸਥਾ ਦੇ ਈ.ਸੀ.ਈ ਵਿਭਾਗ ਦੇ ਮੁਖੀ ਡਾ. ਭਰਤ ਨਰੇਸ਼ ਬਾਂਸਲ, ਐਸੋਸੀਏਟ ਪੋ੍ਰਫੈਸਰ ਅਤੇ ਸਮੂਹ ਈ. ਸੀ. ਈ. ਵਿਭਾਗ ਦੇ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਟੈਲੀਕਾਮ ਸਰਵਿਸ ਪੋ੍ਰਵਾਈਡਰਾਂ ਦਾ ਧੰਨਵਾਦ ਕੀਤਾ। ਅੰਤ ਵਿਚ ਸੰਸਥਾ ਵਲੋਂ ਟਰਾਈ ਤੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

Leave a Reply

Your email address will not be published. Required fields are marked *

Back to top button