District NewsMalout News
ਸਰਕਾਰੀ ਮਿਡਲ ਸਕੂਲ ਮਲੋਟ ਵਿਖੇ ਰਿਟੇਲ ਕਰਿਆਨਾ ਐਸੋਸੀਏਸ਼ਨ ਵੱਲੋਂ ਵੰਡੇ ਗਏ ਕੋਟੀਆਂ ਅਤੇ ਬੂਟ
ਮਲੋਟ: ਸਰਕਾਰੀ ਮਿਡਲ ਸਕੂਲ ਮਲੋਟ ਵਿਖੇ ਰਿਟੇਲ ਕਰਿਆਨਾ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਸ਼੍ਰੀ ਪਵਨ ਮੱਕੜ ਦੀ ਯੋਗ ਅਗਵਾਈ ਹੇਠ ਐਸੋਸੀਏਸ਼ਨ ਦੇ ਅਹੁਦੇਦਾਰ ਸ਼੍ਰੀ ਮਹਿੰਦਰ ਜਿੰਦਲ, ਸ. ਕੇਸਰ ਸਿੰਘ, ਸ਼੍ਰੀ ਸੋਨੂੰ ਝਾਂਗੀ, ਸ਼੍ਰੀ ਸ਼ਿੰਪਾ ਭੰਡਾਰੀ ਵੱਲੋਂ ਜ਼ਰੂਰਤਮੰਦ
ਵਿਦਿਆਰਥੀਆਂ ਨੂੰ ਸਰਦੀ ਦੇ ਮੌਸਮ ਨੂੰ ਧਿਆਨ ਰੱਖਦੇ ਹੋਏ ਕੋਟੀਆਂ ਅਤੇ ਬੂਟ ਵੰਡੇ ਗਏ। ਇਸ ਮੌਕੇ ਸਮੂਹ ਸਟਾਫ਼ ਵਲੋਂ ਆਏ ਪਤਵੰਤੇ ਸੱਜਣਾਂ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਗਿਆ।
Author: Malout Live