District NewsMalout News

CM ਭਗਵੰਤ ਮਾਨ ਦਾ ਵੱਡਾ ਐਲਾਨ- ਪੰਜਾਬ ਵਿੱਚ ਟੋਲ ਪਲਾਜ਼ੇ ਹੋਣਗੇ ਬੰਦ

ਮਲੋਟ (ਪੰਜਾਬ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਟੋਲ ਪਲਾਜ਼ਿਆਂ ਤੋਂ ਅਜ਼ਾਦੀ ਦਿਵਾਉਣਾ ਮੇਰਾ ਟੀਚਾ ਹੈ। ਉਹਨਾਂ ਕਿਹਾ ਕਿ ਟੋਲ ਪਲਾਜ਼ਾ ਕੋਈ ਲਾਜ਼ਮੀ ਟੋਲ ਨਹੀਂ ਹੈ, ਜੋ ਹਮੇਸ਼ਾ ਲਈ ਅਦਾ ਕਰਨਾ ਪਏ ਅਤੇ ਆਉਣ ਵਾਲੇ ਦਿਨਾਂ ਵਿੱਚ 2-3 ਟੋਲ ਹੋਰ ਬੰਦ ਹੋ ਜਾਣਗੇ।

2 ਪਲਾਜ਼ੇ ਦਾ ਪਹਿਲਾਂ ਹੀ ਬੰਦ ਕਰਵਾ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 2-3 ਹੋਰ ਬੰਦ ਕਰਵਾ ਰਹੇ ਹਾਂ। ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਤੋਂ ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਲੋਕਪੱਖੀ ਫੈਂਸਲੇ ਹੋਣਗੇ ਅਤੇ ਤੁਹਾਡੇ ਤੋਂ ਟੈਕਸ ਦੇ ਰੂਪ ਵਿੱਚ ਲਏ ਪੈਸੇ ਤੁਹਾਡੇ ਉੱਤੇ ਹੀ ਖਰਚ ਕੀਤੇ ਜਾਣਗੇ।

Author: Malout Live

Leave a Reply

Your email address will not be published. Required fields are marked *

Back to top button