ਸਵੱਛ ਭਾਰਤ ਮਿਸ਼ਨ ਤਹਿਤ ਵੱਖ-ਵੱਖ ਥਾਵਾਂ ਦੀ ਕੀਤੀ ਗਈ ਸਫਾਈ ਅਤੇ ਲਗਾਏ ਜਾਗਰੂਕਤਾ ਬੈਨਰ

ਮਲੋਟ:- ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਮਲੋਟ ਵੱਲੋਂ Clean village Green village (Say not plastic bags use clothes bags) ਅਤੇ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ                            

ਜਗ੍ਹਾ-ਜਗ੍ਹਾ ਤੇ ਜਾ ਕੇ ਸਫ਼ਾਈ ਕਰ ਪੌਦੇ ਅਤੇ ਜਾਗਰੂਕਤਾ ਬੈਨਰ ਲਗਾਏ ਜਾ ਰਹੇ ਹਨ। ਜਿਹਨਾ ਵਿੱਚ ਉਹਨਾਂ ਨੂੰ ਗੰਦਗੀ ਤੋਂ ਫੈਲਣ ਵਾਲੀ ਮਹਾਂਮਾਰੀਆਂ ਦੇ ਮਾੜੇ ਪ੍ਰਭਾਵ ਅਤੇ ਬਚਾਅ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਜ਼ਰੂਰਤਮੰਦ ਲੋਕਾਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।