Malout News

ਥਾਣਾ ਸਿਟੀ ਮਲੋਟ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਤਹਿਤ ਦੋਸ਼ੀਆਂ ਨੂੰ ਕੀਤਾ ਕਾਬੂ

ਮਲੋਟ:- ਸ਼੍ਰੀ ਧਰੂਮਨ.ਐੱਚ.ਨਿੰਬਲੇ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ ਡਵੀਜਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ ਨਸ਼ਾ ਵੇਚਣ ਵਾਲਿਆ ਤੇ ਨਕੇਲ ਕੱਸਦੇ ਹੋਏ ਥਾਣਾ ਸਿਟੀ ਮਲੋਟ ਦੀ ਪੁਲਿਸ ਵੱਲੋ ਪਿਛਲੇ ਦਿਨੀਂ ਦੌਰਾਨੇ ਗਸ਼ਤ ਦਰਸ਼ਨਾ ਦੇਵੀ ਪਤਨੀ ਕੇਵਲ ਰਾਮ ਵਾਸੀ ਗਲੀ ਨੰਬਰ 05 ਛੱਜਘੜ ਮੁਹੱਲਾ ਮਲੋਟ ਪਾਸੋਂ 60 ਨਸ਼ੀਲੀਆ ਗੋਲੀਆਂ ਅਤੇ 14000/- ਡਰੱਗ ਮਨੀ ਬ੍ਰਾਮਦ ਕਰਕੇ ਮੁੱਕਦਮਾ ਨੰਬਰ 158 ਅ/ਧ 22 (b) 61/85 NDPS ACT ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ।

ਇਸੇ ਤਰ੍ਹਾਂ ਮੁਕੱਦਮਾ ਨੰਬਰ 157 ਅ/ਧ 379B, 34, 411 IPC ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ । ਮੁਕੱਦਮਾ ਦੇ ਦੋ ਦੋਸ਼ੀ ਗੁਰਦੇਵ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਸੁਖਗੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਪਿੰਡ ਘੱਗਾ ਨੂੰ ਗ੍ਰਿਫ਼ਤਾਰ ਕਰਕੇ ਖੋਹਿਆ ਹੋਇਆ 01 ਮੋਬਾਇਲ ਅਤੇ ਵਕੂਆ ਸਮੇਂ ਵਰਤਿਆ ਮੋਟਰਸਾਇਕਲ ਬ੍ਰਾਮਦ ਕੀਤਾ। ਉਕਤ ਮੁਕੱਦਮਿਆਂ ਦੀ ਤਫਤੀਸ਼ ਜਾਰੀ ਹੈ।


Author: Malout Live

Leave a Reply

Your email address will not be published. Required fields are marked *

Back to top button