ਮਲੋਟ ਵਿੱਚ ਸ਼੍ਰੀ ਗੁਰੂ ਨਾਨਕ ਮਿਸ਼ਨ ਸਮਾਜਸੇਵਾ ਸੰਸਥਾ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫਤ ਜਾਂਚ ਕੈਂਪ
ਮਲੋਟ ਵਿਖੇ ਸ਼੍ਰੀ ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਵੱਲੋਂ ਇੱਕ ਵਿਸ਼ਾਲ ਮੁਫਤ ਅੱਖਾਂ ਜਾਂਚ ਕੈਂਪ ਝਾਂਬ ਗੈਸਟ ਹਾਊਸ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਕੁੱਲ 340 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 70 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ।
ਮਲੋਟ : ਮਲੋਟ ਵਿਖੇ ਸ਼੍ਰੀ ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਵੱਲੋਂ ਇੱਕ ਵਿਸ਼ਾਲ ਮੁਫਤ ਅੱਖਾਂ ਜਾਂਚ ਕੈਂਪ ਝਾਂਬ ਗੈਸਟ ਹਾਊਸ ਵਿੱਚ ਲਗਾਇਆ ਗਿਆ। ਇਸ ਦੀ ਸ਼ੁਰੂਆਤ ਸਿਵਲ ਸਰਜਨ ਡਾ. ਜਗਦੀਪ ਚਾਵਲਾ, ਡਾ. ਹਰਪ੍ਰੀਤ ਸਿੰਘ ਸੇਠੀ (ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ), ਸੁਖਜੀਤ ਸਿੰਘ ਐਕਸੀਅਨ (ਏਰੀਗੇਸ਼ਨ ਵਿਭਾਗ), ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਡਾ. ਸੁਨੀਲ ਬਾਂਸਲ ਐੱਸ.ਐਮ.ਓ, ਮਹਾਂਵੀਰ ਗਊਸ਼ਾਲਾ ਦੇ ਮੁੱਖ ਸੇਵਾਦਾਰ ਸੰਦੀਪ ਕੁਮਾਰ ਜੂਰੀ, ਮਿਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਹਰੀ ਅਤੇ ਹੋਰ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਮਿਸ਼ਨ ਦਾ ਮੁੱਖ ਉਦੇਸ਼ ਨਿਸ਼ਕਾਮ ਸੇਵਾ ਕਰਨਾ ਹੈ ਅਤੇ ਮਿਸ਼ਨ ਵੱਲੋਂ ਕਿਸੇ ਤੋਂ ਵੀ ਕੋਈ ਉਗਰਾਈ ਨਹੀਂ ਕੀਤੀ ਜਾਂਦੀ। ਇਸ ਦਾ ਸਾਰਾ ਖਰਚਾ ਮਿਸ਼ਨ ਦੇ ਮੈਂਬਰ ਆਪਣੇ ਪਾਸੋਂ ਹੀ ਕਰਦੇ ਹਨ।
ਕੈਂਪ ਦੌਰਾਨ ਲੈਂਸ ਆਈ ਕੇਅਰ ਸੈਂਟਰ ਜੈਤੋ ਦੀ ਆਈ ਸਰਜਨ ਡਾ. ਪ੍ਰਿਯੰਕਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੁੱਲ 340 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 70 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ। ਇਸ ਮੌਕੇ ਲੈਂਸ ਆਈ ਕੇਅਰ ਸੈਂਟਰ ਜੈਤੋ ਦੇ ਸਰਪ੍ਰਸਤ ਨਰੇਸ਼ ਜਿੰਦਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਕੈਸ਼ੀਅਰ ਮਨਜੀਤ ਸਿੰਘ ਭਾਟੀਆ, ਦਲੀਪ ਸਿੰਘ ਮੱਕੜ, ਮੁਖਤਿਆਰ ਸਿੰਘ, ਸਕੱਤਰ ਸਤਪਾਲ ਸਿੰਘ ਭੋਲਾ, ਰਾਮ ਸਿੰਘ, ਜਸਵਿੰਦਰ ਸਿੰਘ, ਜਗਜੀਤ ਸਿੰਘ ਔਲਖ, ਭਿੰਦਰ ਸਿੰਘ ਵਿਰਕ, ਪਿੰਦਰ ਕੰਗ, ਗੁਰਸ਼ਰਨ ਸਿੰਘ ਸੋਨੀ, ਅਵਤਾਰ ਸਿੰਘ ਬਰਾੜ, ਕ੍ਰਿਸ਼ਨ ਸ਼ਰਮਾ, ਚਰਨਜੀਤ ਸਿੰਘ, ਕੁਲਦੀਪ ਸਿੰਘ, ਮਾਸਟਰ ਹਰਜਿੰਦਰ ਸਿੰਘ, ਵੈਦ ਸ਼ਿਵਰਾਜ ਸਿੰਘ, ਬਿੱਟੂ ਮਾਲਵਾ, ਜਸਦੇਵ ਸਿੰਘ ਸੰਧੂ ਐਮ.ਸੀ, ਰਮੇਸ਼ ਜੈਨ, ਮਨਜੀਤ ਸਿੰਘ ਢਿੱਲੋਂ, ਹਰਪਾਲ ਗਰੋਵਰ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਬਾਠ, ਗੁਰਪ੍ਰੀਤ ਸਿੰਘ ਕੋਆਰਡੀਨੇਟਰ, ਗੁਰਜੰਟ ਸਿੰਘ ਧਾਲੀਵਾਲ ਅਤੇ ਪਤਵੰਤੇ ਹਾਜ਼ਿਰ ਸਨ।
Author : Malout Live