District NewsMalout News

ਸਿਟੀ ਵਿਕਾਸ ਮੰਚ ਮਲੋਟ ਵੱਲੋਂ ਸ਼ਹਿਰ ਦੇ ਵਾਟਰ ਵਰਕਸ ਦੀ ਵਾਟਰ ਸਟੋਰ ਟੈਂਕ ਦੀ ਸਫਾਈ ਕਰਵਾਉਣ ਦੀ ਕੀਤੀ ਮੰਗ

ਮਲੋਟ: ਮਲੋਟ ਸ਼ਹਿਰ ਦਾ ਹੇਠਲਾ ਪਾਣੀ ਪੀਣ ਦੇ ਯੋਗ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਮਜ਼ਬੂਰੀ ਵੱਸ ਨਹਿਰੀ ਪਾਣੀ ਹੀ ਪੀਣਾ ਪੈਂਦਾ ਹੈ।  ਨਹਿਰ ਦੇ ਪਾਣੀ ਨੂੰ ਵਾਟਰ ਵਰਕਸ ਦੀ ਟੈਂਕੀ ਚ ਜਮਾ ਕਰਕੇ ਲੋਕਾਂ ਨੂੰ ਇਹ ਪਾਣੀ ਘਰਾਂ ਚ ਸਪਲਾਈ ਕੀਤਾ ਜਾਂਦਾ ਹੈ। ਸਿਟੀ ਵਿਕਾਸ ਮੰਚ ਮਲੋਟ ਦੇ ਕਨਵੀਨਰ ਅਤੇ ਉੱਘੇ ਸਮਾਜ ਸੇਵਕ ਡਾ. ਸੁਖਦੇਵ ਸਿੰਘ ਗਿੱਲ ਅਤੇ ਮਾਸਟਰ ਹਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਨੇ ਵਾਟਰ ਵਰਕਸ ਵਿੱਚ ਜਾ ਕੇ ਵੇਖਿਆ ਕਿ ਵਾਟਰ ਸਟੋਰ ਕਰਨ ਵਾਲੀ ਟੈਂਕੀ ਵਿੱਚ ਕੈਲੀ ਵੱਡੀ ਮਾਤਰਾ ਵਿੱਚ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੇ ਸਿਹਤ ਨੂੰ ਮੁੱਖ ਰੱਖਦਿਆਂ ਵਾਟਰ ਵਰਕਸ ਟੈਂਕ ਦੀ ਸਫਾਈ ਕਰਨ ਕਰਕੇ ਲੋਕਾਂ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ। ਡਾ. ਗਿੱਲ ਅਤੇ ਮਾਸਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਖੁਦ ਵਾਟਰ ਵਰਕਸ ਵਿਖੇ ਪਹੁੰਚੇ

ਤਾਂ ਇਹ ਦੇਖ ਕੇ ਹੈਰਾਨਗੀ ਹੋਈ ਕਿ ਜਿਸ ਟੈਂਕੀ ਵਿੱਚ ਲੋਕਾਂ ਨੂੰ ਸਪਲਾਈ ਕਰਨ ਲਈ ਪਾਣੀ ਸਟੋਰ ਕੀਤਾ ਜਾਂਦਾ ਹੈ ਉਸ ਪਾਣੀ ਵਿੱਚ ਕਿੰਨੀ ਗੰਦਗੀ ਹੈ। ਇਸ ਮੌਕੇ ਡਾ. ਗਿੱਲ ਅਤੇ ਮਾਸਟਰ ਹਰਜਿੰਦਰ ਸਿੰਘ ਤੋਂ ਇਲਾਵਾ ਦੇਸ ਰਾਜ ਸਿੰਘ, ਕਸ਼ਮੀਰ ਸਿੰਘ, ਹਰਦਿਆਲ ਸਿੰਘ, ਰਕੇਸ਼ ਜੈਨ, ਮਾਸਟਰ ਦਰਸ਼ਨ ਲਾਲ ਕਾਂਸਲ, ਜਗਜੀਤ ਸਿੰਘ ਔਲਖ, ਮਨਜੀਤ ਸਿੰਘ, ਪ੍ਰਿਥੀ ਸਿੰਘ ਮਾਨ ਹਰਿਮੰਦਰ ਸਿੰਘ ਹਰੀ, ਅਵਤਾਰ ਸਿੰਘ ਬਰਾੜ, ਕੁਲਵੰਤ ਰਾਏ ਹਾਂਡਾ, ਨਾਜਰ ਸਿੰਘ, ਸਰੂਪ ਸਿੰਘ, ਦੇਵਰਾਜ ਗਰਗ ਅਤੇ ਸਮੂਹ ਸਿਟੀ ਵਿਕਾਸ ਮੰਚ ਮਲੋਟ ਦੇ ਮੈਂਬਰਾਂ ਵੱਲੋਂ ਹਲਕਾ ਵਿਧਾਇਕ ਡਾ. ਬਲਜੀਤ ਕੌਰ ਕੈਬਨਟ ਮੰਤਰੀ ਪੰਜਾਬ, ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਲੋਟ ਸ਼ਹਿਰ ਦੇ ਵਾਟਰ ਵਰਕਸ ਵਿੱਚ ਵਾਟਰ ਸਟੋਰ ਟੈਂਕੀ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਸ਼ਹਿਰ ਦੇ ਲੋਕ ਸਾਫ਼-ਸੁਥਰਾ ਪਾਣੀ ਪੀ ਸਕਣ।

Author: Malout Live

Back to top button