ਸਬ-ਡਿਵੀਜ਼ਨ ਮਲੋਟ ਅਧੀਨ ਆਉਂਦੇ ਦਫਤਰਾਂ ਦੀ ਕਾਰਜ ਕੁਸ਼ਲਤਾ ਵਿੱਚ ਹੋਰ ਸੰਪੁੂਰਨਤਾ ਲਿਆਉਣ ਲਈ ਕੀਤੀ ਜਾਵੇਗੀ ਚੈਕਿੰਗ- ਡਾ.ਸੰਜੀਵ ਕੁਮਾਰ ਐੱਸ.ਡੀ.ਐੱਮ
ਮਲੋਟ: ਡਾ. ਸੰਜੀਵ ਕੁਮਾਰ ਐੱਸ.ਡੀ.ਐੱਮ ਮਲੋਟ ਵੱਲੋਂ ਅੱਜ ਸਵੇਰੇ 09:00 ਵਜੇ ਤੋਂ 09:30 ਵਜੇ ਤੱਕ ਮਾਰਕਿਟ ਕਮੇਟੀ, ਨਗਰ ਕੌਸਲ ਅਤੇ ਖੁਰਾਕ ਪੁਰਤੀ ਦਫਤਰ ਮਲੋਟ ਦੀ ਹਾਜ਼ਰੀ ਚੈੱਕ ਕੀਤੀ ਗਈ। ਚੈਕਿੰਗ ਦੌਰਾਨ ਨਗਰ ਕੌਂਸਲ ਮਲੋਟ ਵਿਖੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫਤਰ ਵਿੱਚ ਹਾਜ਼ਿਰ ਪਾਏ ਗਏ, ਜਦੋਂ ਕਿ ਬਾਕੀ ਉਕਤ ਦਫਤਰਾਂ ਵਿਖੇ ਅਧਿਕਾਰੀ ਅਤੇ ਕਰਮਚਾਰੀ ਗੈਰ-ਹਾਜ਼ਿਰ ਪਏ ਗਏ। ਇਸ ਦੌਰਾਨ ਗੈਰ-ਹਾਜ਼ਿਰ ਕਰਮਚਾਰੀਆਂ ਨੂੰ ਸੋਕਾਜ਼ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਡਾ. ਸੰਜੀਵ ਕੁਮਾਰ ਐੱਸ.ਡੀ.ਐੱਮ ਮਲੋਟ ਨੇ ਕਿਹਾ ਕਿ ਸਬ-ਡਿਵੀਜ਼ਨ ਮਲੋਟ ਅਧੀਨ ਆਉਂਦੇ ਦਫਤਰਾਂ ਦੀ ਕਾਰਜ-ਕੁਸ਼ਲਤਾ ਵਿੱਚ ਹੋਰ ਸੰਪੁੂਰਨਤਾ ਲਿਆਉਣ ਅਤੇ ਆਮ ਪਬਲਿਕ ਨੂੰ ਪਾਰਦਰਸ਼ੀ ਸੇਵਾਵਾਂ ਦੇਣ ਲਈ ਅਜਿਹੀਆਂ ਚੈਕਿੰਗਾਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆ ਤਾਂ ਜੋ ਲੋਕਾਂ ਨੂੰ ਸਾਫ-ਸੁਥਰਾ ਅਤੇ ਵਧੀਆਂ ਪ੍ਰਸ਼ਾਸ਼ਨ ਮੁਹੱਈਆ ਕਰਵਾਇਆ ਜਾ ਸਕੇ ਅਤੇ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ। Author: Malout Live