ਸਰਕਾਰੀ ਆਈ.ਟੀ.ਆਈ ਲੜਕੀਆਂ ਖਿਉਵਾਲੀ ਵਿਖੇ ਸਰਟੀਫਿਕੇਟ ਵੰਡ ਸਮਾਰੌਹ ਦਾ ਕੀਤਾ ਗਿਆ ਆਯੋਜਨ

ਮਲੋਟ: ਸਰਕਾਰੀ ਆਈ.ਟੀ.ਆਈ ਲੜਕੀਆਂ ਖਿਉਵਾਲੀ ਵਿਖੇ ਸਰਟੀਫਿਕੇਟ ਵੰਡ ਸਮਾਰੌਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼ੈਸਨ 2022-23 ਦੇ ਪਾਸ-ਆਊਟ 70 ਸਿਖਿਆਰਥਣਾਂ ਨੂੰ ਉਹਨਾ ਦੇ ਨੈਸ਼ਨਲ ਟਰੇਡ ਸਰਟੀਫਿਕੇਟ ਵੰਡੇ ਗਏ। ਪ੍ਰੋਗਰਾਮ ਵਿੱਚ ਸ਼੍ਰੀ ਹਰਦੀਪ ਸ਼ਰਮਾ ਸਹਾਇਕ ਡਾਇਰੈਕਟਰ-ਕਮ-ਪ੍ਰਿੰਸੀਪਲ ਆਈ.ਟੀ.ਆਈ ਫਾਜਿਲਕਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੋਕੇ ਸ਼੍ਰੀ ਧਨਵੰਤ ਸਿੰਘ ਪ੍ਰਿੰਸੀਪਲ ਆਈ.ਟੀ.ਆਈ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਮਤੀ ਪੁਨੀਤਾ ਗੋਇਲ ਟ੍ਰੇਨਿੰਗ ਅਫਸਰ, ਸ਼੍ਰੀ ਅਮਰੀਕ ਸਿੰਘ ਦਫਤਰ ਸੁਪਰਡੈਂਟ, ਸ਼੍ਰੀ ਸਵਰਨਜੀਤ ਸਿੰਘ ਸਰਪੰਚ ਪਿੰਡ ਖਿਉਵਾਲੀ, ਸ਼੍ਰੀ ਹਰਪ੍ਰੀਤ ਸਿੰਘ ਵਰੰਟ ਅਫਸਰ ਮਲੋਟ, ਸ਼੍ਰੀਮਤੀ ਕਮਲਪ੍ਰੀਤ ਕੌਰ ਫੈਸ਼ਨ ਟੀ.ਵੀ ਅਕੈਡਮੀ ਬਠਿੰਡਾ, ਸ਼੍ਰੀ ਮੇਵਾ ਸਿੰਘ ਅਬੁਲਖੁਰਾਣਾ, ਸ਼੍ਰੀ ਅੰਮ੍ਰਿਤਪਾਲ ਸਿੰਘ ਇੰਸਟ੍ਰਕਟਰ ਫਾਜ਼ਿਲਕਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਸੈਸ਼ਨ 1982-84 ਦੇ ਡਰਾਫਟਸਮੈਨ ਸਿਵਲ ਟ੍ਰੇਡ ਦੀ ਸਿਖਿਆਰਥਣ ਸ਼੍ਰੀਮਤੀ ਰਛਪਿੰਦਰ ਕੌਰ ਜੋ ਕਿ ਪੀ.ਡਬਲਿਊ.ਡੀ ਫਰੀਦਕੋਟ ਵਿਖੇ ਬਤੌਰ ਸਰਕਲ ਹੈੱਡ ਡਰਾਫਟਸਮੈਨ ਦੀਆਂ ਸੇਵਾਵਾਂ ਨਿਭਾ ਰਹੇ ਹਨ

ਵੱਲੋਂ ਸੰਸਥਾ ਦੇ ਐਲੂਮਿਨੀ ਫੰਡ ਲਈ 5100 ਰੁਪਏ ਦਾ ਚੈੱਕ ਪ੍ਰਿੰਸੀਪਲ ਸਾਹਿਬ ਨੂੰ ਭੇਂਟ ਕੀਤਾ। ਉਹਨਾਂ ਨੇ 40 ਸਾਲਾਂ ਬਾਅਦ ਸੰਸਥਾ ਵਿੱਚ ਪਹੁੰਚਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਆਪਣੇ ਪੁਰਾਣੇ ਸਮੇਂ ਦੇ ਅਨੁਭਵਾਂ ਨੂੰ ਸਿਖਿਆਰਥਣਾਂ ਨਾਲ ਸਾਂਝਾ ਕੀਤਾ। ਇਸ ਮੌਕੇ ਵੱਖ-ਵੱਖ ਟ੍ਰੇਡਾਂ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਫੈਸ਼ਨ ਡਿਜ਼ਾਈਨ ਅਤੇ ਟੈਕਨੋਲੋਜੀ ਟਰੇਡ ਦੀ ਸਿਖਿਆਰਥਣ ਮਿਸ. ਅਰਸ਼ਦੀਪ ਕੌਰ ਨੇ 600 ਵਿੱਚੋਂ 551 ਅੰਕ ਪ੍ਰਾਪਤ ਕਰਦੇ ਹੋਏ ਸੰਸਥਾ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੰਸਥਾ ਦੀਆਂ ਸਿਖਿਆਰਥਣਾਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀ ਹਰਦੀਪ ਸ਼ਰਮਾ ਨੇ ਸਮੂਹ ਸਿਖਿਆਰਥਣਾਂ ਨੂੰ ਵਧਾਈ ਦਿੰਦਿਆ ਉਹਨਾ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ। ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਰਾਜੀਵ ਭਾਰਗਵ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸਮੂਹ ਟੈਕਨੀਕਲ ਅਤੇ ਦਫਤਰੀ ਸਟਾਫ ਮੈਂਬਰ ਮੌਜੂਦ ਸਨ। Author: Malout Live