ਨਗਰ ਕੌਂਸਲ ਮਲੋਟ ਵੱਲੋਂ ਰੇਹੜੀ ਫੜੀ ਵਾਲਿਆਂ ਲਈ ਸਮੱਰਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ

ਮਲੋਟ: ਨਗਰ ਕੌਂਸਲ, ਮਲੋਟ ਦੁਆਰਾ ਪਿਛਲੇ ਸਾਲ ਤੋਂ ਹੀ ਰਜਿਸਟਰ ਕੀਤੇ ਗਏ ਰੇਹੜੀ ਫੜੀ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆ ਸਹੂਲਤਾਂ ਅਧੀਨ ਅੱਜ ਨਗਰ ਕੌਸਲ ਮਲੋਟ ਵਿਖੇ ਮੀਟਿੰਗ ਹਾਲ ਵਿੱਚ ਜਗਸੀਰ ਸਿੰਘ ਧਾਲੀਵਾਲ ਕਾਰਜ ਸਾਧਕ ਅਫਸਰ ਦੀ ਰਹਿਨੁਮਾਈ ਹੇਠ ਪੀ.ਜੀ.ਆਈ ਦੇ ਸਕੂਲ ਆਫ ਪਬਲਿਕ ਹੈਲਥ ਕਮਿਊਨਿਟੀ ਮੈਡੀਸਨ ਵਿਭਾਗ ਦੀ ਟੀਮ ਵੱਲੋਂ ਰੇਹੜੀ ਫੜੀ ਵਾਲਿਆ ਲਈ ਸਮੱਰਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਅੱਜ ਪਹਿਲੇ ਦਿਨ ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਵੱਲੋਂ ਕੀਤੀ ਗਈ। ਜਿਸ ਵਿੱਚ ਅੱਜ 43 ਰੇਹੜੀ ਫੜੀ ਵਾਲਿਆ ਨੇ ਭਾਗ ਲਿਆ। ਇਸ ਦੌਰਾਨ ਮੁਫਤ ਸਾਫ-ਸਫਾਈ ਅਤੇ ਸੁਰੱਖਿਆ ਲਈ ਕਿੱਟਾਂ ਅਤੇ ਸਿਖਲਾਈ ਸਰਟੀਫਿਕੇਟ ਵੰਡੇ ਗਏ। ਪੀ.ਜੀ.ਆਈ ਐੱਮ.ਈ.ਆਰ ਚੰਡੀਗੜ੍ਹ ਪ੍ਰੋਗਰਾਮ ਮੈਨੇਜਰ ਅਤੇ ਡਾਈਟੀਸ਼ਿਅਨ ਮੈਡਮ ਕਮਲਪ੍ਰੀਤ ਕੌਰ ਚਹਿਲ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਵੱਲੋਂ ਪਿਛਲੇ ਇੱਕ ਸਾਲ ਤੋਂ ਰੇਹੜੀ ਫੜੀ ਵਾਲਿਆਂ

ਨੂੰ ਜਾਗਰੂਕ ਕਰਨ ਲਈ ਸਿਖਲਾਈ ਵਰਕਸ਼ਾਪਾਂ ਪੂਰੇ ਪੰਜਾਬ ਵਿੱਚ ਲਗਾਈਆਂ ਜਾ ਰਹੀਆਂ ਹਨ। ਇਹਨਾਂ ਵਰਕਸ਼ਾਪਾਂ ਤਹਿਤ ਅੱਜ ਮਲੋਟ ਵਿਖੇ ਫਲ ਫਰੂਟ, ਸਬਜੀਆਂ, ਫਾਸਟ ਫੂਡ ਅਤੇ ਹੋਰ ਖਾਣ-ਪੀਣ ਦੇ ਸਮਾਨ ਵੇਚਣ ਵਾਲੇ ਰੇਹੜੀ ਫੜੀ ਵਾਲਿਆਂ ਨੂੰ ਆਪਣੇ ਕੰਮ ਨੂੰ ਹੋਰ ਬਿਹਤਰ ਬਨਾਉਣ ਲਈ ਅਤੇ ਬਿਮਾਰੀਆਂ ਨੂੰ ਫੈਲਣ ਤੋ ਰੋਕਣ ਲਈ ਅਤੇ ਆਸ-ਪਾਸ ਸਫਾਈ ਰੱਖਣ ਨਾਲ ਹੋਣ ਵਾਲੇ ਫਾਇਦੇ ਬਾਰੇ ਜਾਣਕਾਰੀ ਦਿੱਤੀ। ਮੈਡਮ ਜਸਬੀਰ ਕੌਰ ਟਰੇਨਿੰਗ ਕੌਆਰਡੀਨੇਟਰ ਨੇ ਹੋਰ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਰਾਜ ਕੁਮਾਰ ਸੈਨੀਟਰੀ ਇੰਸਪੈਕਟਰ ਅਤੇ ਜਸਕਰਨ ਸਿੰਘ ਸੀ.ਐੱਫ (ਸਵੱਛ ਭਾਰਤ) ਦੁਆਰਾ ਦੱਸਿਆ ਗਿਆ ਕਿ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਅਤੇ ਕੂੜੇ ਦੇ ਪ੍ਰਬੰਧਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਨਗਰ ਕੌਂਸਲ ਵਿੱਚ ਰਜਿਸਟਰੇਸ਼ਨ ਕਰਵਾਉਣੀ ਅਤਿ ਜ਼ਰੂਰੀ ਹੈ। ਜੇਕਰ ਤੁਸੀ ਰਜਿਸਟਰੇਸ਼ਨ ਨਾ ਕਰਵਾਉਗੇ ਤਾਂ ਬਹੁਤ ਸਾਰੀਆਂ ਸਰਕਾਰ ਦੀਆਂ ਸਕੀਮਾਂ ਤੋਂ ਅਧੂਰੇ ਰਹਿ ਸਕਦੇ ਹੋ। Author: Malout Live