ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਜੀ ਵੱਲੋਂ ਲੋਕਾਂ ਨੂੰ ਸੜਕੀ ਹਾਦਸੇ ਤੋਂ ਬਚਾਉਣ ਲਈ ਕੀਤੇ ਜਾ ਰਿਹੇ ਉਪਰਾਲਿਆਂ ਤਹਿਤ ਮਾਨਯੋਗ ਐੱਸ.ਐੱਸ.ਪੀ ਸ. ਰਾਜ ਬਚਨ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਇੰਸਪੈਕਟਰ ਕੁਸ਼ਵਿੰਦਰਪਾਲ ਸਿੰਘ ਜ਼ਿਲ੍ਹਾ ਟਰੈਫ਼ਿਕ ਇੰਚਾਰਜ ਸ.ਮ.ਸ, ਐੱਸ. ਆਈ ਸੰਜੀਵ ਕੁਮਾਰ ਐੱਮ.ਟੀ.ਓ ਅਤੇ ਐੱਸ. ਆਈ ਜਸਪ੍ਰੀਤ ਸਿੰਘ ਇੰਚਾਰਜ ਟ੍ਰਫਿਕ ਸਿਟੀ ਸ.ਮ.ਸ ਵੱਲੋਂ ਰਿਫ਼ਲੈਕਟਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਇਨ੍ਹਾਂ ਵੱਲੋਂ ਕੁੱਲ 100 ਰਿਫ਼ਲੈਕਟਰ ਲਗਾਏ ਗਏ ਅਤੇ ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਾਂ ਸਾਰਿਆਂ ਨੂੰ ਵੱਧ ਤੋਂ ਵੱਧ ਆਪਣੇ ਵਹੀਕਲਾਂ ਤੇ ਰਿਫ਼ਲੈਕਟਰ ਲਗਾਉਣੇ ਚਾਹੀਦੇ ਹਨ। ਕਿਉਂਕਿ ਰਾਤ ਸਮੇਂ ਗੱਡੀਆਂ ਦਾ ਦਿਖਣਾ ਮੁਸ਼ਕਿਲ ਹੋ ਜਾਂਦਾ ਹੈ, ਜੇਕਰ ਵਾਹਨ ਤੇ ਰਿਫ਼ਲੈਕਟਰ ਲੱਗੇ ਹੋਣਗੇ ਤਾਂ ਦੂਰੋਂ ਹੀ ਚਮਕ ਨਾਲ ਪਤਾ ਲੱਗ ਜਾਂਦਾ ਹੈ ਕਿ ਅੱਗੇ ਵਾਹਨ ਜਾ ਰਿਹਾ ਤੇ ਕੋਈ ਅਣਹੋਣੀ ਘਟਨਾ ਤੋਂ ਬਚਿਆ ਜਾ ਸਕਦਾ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਸੜਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ । ਇਸ ਮੌਕੇ ਉਨਾਂ ਕਿਹਾ ਕਿ ਕੋਈ ਵਿਅਕਤੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਵਾਹਨ ਨਾ ਚਲਾਵੇ ਅਤੇ ਵਾਹਨ ਦੇ ਅੱਗੇ ਪਿੱਛੇ ਨਿਯਮਾਂ ਅਨੁਸਾਰ ਨੰਬਰ ਲਿਖਿਆ ਹੋਵੇ। ਉਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕੇ ਛੋਟੀ ਉਮਰੇ ਬੱਚਿਆਂ ਨੂੰ ਵਹੀਕਲ ਨਾ ਫੜਾਉਣ।