ਪੀ.ਐੱਸ.ਡੀ.ਟੀ ਰਜਿਸਟ੍ਰੇਸ਼ਨ ਕਰਵਾਉਣ ਲਈ ਟੈਕਸ ਬਾਰ ਐਸੋਸ਼ੀਏਸ਼ਨ ਨਾਲ ਕੀਤੀ ਗਈ ਮੀਟਿੰਗ
ਸਟੇਟ ਜੀ.ਐੱਸ.ਟੀ. ਦਫ਼ਤਰ ਵਿਖੇ ਸ਼੍ਰੀ ਰੋਹਿਤ ਗਰਗ, ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੀ.ਐਸ.ਡੀ.ਟੀ (ਪੰਜਾਬ ਸਟੇਟ ਡਿਵੈਲਪਮੈਂਟ ਟੈਕਸ) ਐਕਟ ਅਧੀਨ ਵੱਖ-ਵੱਖ ਪ੍ਰਾਈਵੇਟ ਵਪਾਰਿਕ ਅਦਾਰਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸੰਬੰਧਿਤ ਵਪਾਰਿਕ ਅਦਾਰਿਆਂ ਦੇ ਵਕੀਲਾਂ ਨਾਲ ਮੀਟਿੰਗ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਟੇਟ ਜੀ.ਐੱਸ.ਟੀ. ਦਫ਼ਤਰ ਵਿਖੇ ਸ਼੍ਰੀ ਰੋਹਿਤ ਗਰਗ, ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੀ.ਐਸ.ਡੀ.ਟੀ (ਪੰਜਾਬ ਸਟੇਟ ਡਿਵੈਲਪਮੈਂਟ ਟੈਕਸ) ਐਕਟ ਅਧੀਨ ਵੱਖ-ਵੱਖ ਪ੍ਰਾਈਵੇਟ ਵਪਾਰਿਕ ਅਦਾਰਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸੰਬੰਧਿਤ ਵਪਾਰਿਕ ਅਦਾਰਿਆਂ ਦੇ ਵਕੀਲਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਰਾਜ ਕਰ ਨੇ ਪੀ.ਐੱਸ.ਡੀ ਐਕਟ ਅਧੀਨ ਵੱਧ ਤੋਂ ਵੱਧ ਰਜਿਸ਼ਟਰੇਸ਼ਨ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਉਹਨਾਂ ਵੱਲੋਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਐਕਟ ਸਾਲ 2018 ਵਿੱਚ ਲਾਗੂ ਕੀਤਾ ਗਿਆ ਸੀ। ਇਸ ਐਕਟ ਅਧੀਨ ਉਹਨਾਂ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਸਿਰਫ 200 ਰੁਪਏ ਡਿਵੈਲਪਮੈਂਟ ਟੈਕਸ ਕੱਟਣਾ ਬਣਦਾ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ, ਆਮਦਨ ਕਰ ਟੈਕਸ ਦੇਣ ਦੀ ਯੋਗਤਾ ਤੋਂ ਵੱਧ ਹੈ।
ਇਸ ਐਕਟ ਅਧੀਨ ਵਪਾਰਿਕ ਅਦਾਰੇ ਦੇ ਮਾਲਕਾਂ ਵੱਲੋਂ ਆਪਣੇ ਵਪਾਰਿਕ ਅਦਾਰੇ ਦੀ ਰਜਿਸਟਰੇਸ਼ਨ ਕਰਵਾ ਕੇ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਡਿਵੈਲਪਮੈਂਟ ਟੈਕਸ ਕੱਟ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਜਰੂਰੀ ਹੈ। ਇਸ ਮੀਟਿੰਗ ਵਿੱਚ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗਗਨ ਪਠੇਲਾ ਐਡਵੋਕੇਟ, ਸ਼੍ਰੀ ਰਾਜਪਾਲ ਪਠੇਲਾ ਐਡਵੋਕੇਟ, ਸੀ.ਏ ਸ਼੍ਰੀ ਸਤੀਸ਼ ਬਾਂਸਲ ਐਡਵੋਕੇਟ, ਸ਼੍ਰੀ ਸੰਜੀਵ ਕੁਮਾਰ ਐਡਵੋਕੇਟ, ਸ਼੍ਰੀ ਵਰੁਣ ਗੁਪਤਾ ਐਡਵੋਕੇਟ ਅਤੇ ਸ਼੍ਰੀ ਅਰੁਣ ਦੂਮੜਾ ਐਡਵੋਕੇਟ ਹਾਜ਼ਿਰ ਸਨ। ਇਸ ਮੀਟਿੰਗ ਵਿੱਚ ਟੈਕਸ ਬਾਰ ਐਸੋਸ਼ੀਏਸ਼ਨ ਦੇ ਮੈਬਰਾਂ ਤੋਂ ਇਲਾਵਾ ਸਟੇਟ ਜੀ.ਐੱਸ.ਟੀ ਵਿਭਾਗ ਦੇ ਸ਼੍ਰੀ ਮਨਜਿੰਦਰ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਗੁਰਿੰਦਰਜੀਤ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਰਵਿੰਦਰ ਕੁਮਾਰ ਕਰ ਨਿਰੀਖਕ, ਸ਼੍ਰੀ ਤਰਸੇਮ ਸਿੰਘ ਕਰ ਨਿਰੀਖਕ ਅਤੇ ਸ਼੍ਰੀ ਅੰਮ੍ਰਿਤਪਾਲ ਗੋਇਲ ਕਰ ਨਿਰੀਖਕ ਵੀ ਸ਼ਾਮਿਲ ਸਨ।
Author : Malout Live