District NewsMalout NewsPunjab

ਸਾਹਿਤਕਦੀਪ ਵੈਲਫੇਅਰ ਸੁਸਾਇਟੀ ਅਤੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਵੱਲੋਂ “ਸੰਦਲੀ ਵਰਕੇ”ਪੁਸਤਕ ਦੀ ਕੀਤੀ ਘੁੰਡ ਚੁਕਾਈ

ਮਲੋਟ (ਪਵਨ ਨੰਬਰਦਾਰ): ਸਾਹਿਤਕਦੀਪ ਵੈਲਫੇਅਰ ਸੁਸਾਇਟੀ ਅਤੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਵੱਲੋਂ 14 ਅਗਸਤ 2022 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ “ਸੰਦਲੀ ਵਰਕੇ”ਪੁਸਤਕ ਦੀ ਘੁੰਡ ਚੁਕਾਈ ਅਤੇ ਜਸਪ੍ਰੀਤ ਸਿੰਘ “ਜੱਸੀ”ਜੀ ਦਾ ਲਿਖਿਆ ਗੀਤ “ਅਮਾਨਤ” ਜਿਸ ਨੂੰ ਗੀਤਕਾਰ ਕਰਨਦੀਪ ਸਿੰਘ ਨੇ ਆਪਣੀ ਆਵਾਜ਼ ਬਖ਼ਸ਼ੀ ਨੂੰ ਲੋਕ ਅਰਪਣ ਕਰਨ ਦਾ ਪ੍ਰੋਗਰਾਮ ਸਿਰੇ ਚਾੜਿਆ ਗਿਆ। ਇਸ ਦੇ ਨਾਲ ਜਸਪ੍ਰੀਤ ਸਿੰਘ “ਜੱਸੀ” ਵੱਲੋਂ ਸ਼ੁਰੂ ਕੀਤੀ ਗਈ ਹਰਸਰ ਪਬਲੀਕੇਸ਼ਨਜ਼ ਦਾ ਵੀ ਆਗਾਜ਼ ਕੀਤਾ ਗਿਆ ਅਤੇ ਨਾਲ ਰਮਨਦੀਪ ਕੌਰ (ਹਰਸਰ ਜਾਈ) ਵੱਲੋਂ ਸੰਪਾਦਿਤ ਕੀਤਾ ਜਾ ਰਿਹਾ ਅਗਲਾ ਸਾਂਝਾ ਕਾਵਿ ਸੰਗ੍ਰਹਿ “ਹਰਫ਼- ਏ- ਤਸਬੀ” ਦਾ ਸਰ ਕਵਰ ਲੋਕ ਅਰਪਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੰਦੂ ਬਾਲਾ ਜੀਦੁਆਰਾ ਸ਼ਬਦ ਗਾ ਕੇ ਕੀਤੀ ਗਈ। ਸਰਸਵਤੀ ਵੰਦਨਾ ਤੋਂ ਬਾਅਦ ਪੁਸਤਕ ਰਿਲੀਜ਼ ਅਤੇ ਗੀਤ ਰਿਲੀਜ਼ ਹੋਣ ਤੋਂ ਬਾਅਦ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਕਵੀਆਂ ਤੇ ਕਵਿਤਰੀਆਂ ਨੇ ਹਿੱਸਾ ਲਿਆ।

ਡਾ.ਗੁਰਚਰਨ ਕੌਰ ਕੋਚਰ, ਰਾਜਿੰਦਰ ਕੌਰ ਸੇਖੋਂ, ਮਹੰਤ ਹਰਪਾਲ ਦਾਸ, ਏ.ਐੱਸ.ਆਈ ਅਸ਼ੋਕ ਚੌਹਾਨ, ਕੁਲਦੀਪ ਕੌਰ (ਕੈਨੇਡਾ), ਪੰਜਾਬ ਭਵਨ (ਕੈਨੇਡਾ ਸਰੀ) ਦੇ ਮਾਲਿਕ ਸੁੱਖੀ ਬਾਠ, ਪ੍ਰੀਤ ਹੀਰ ਨੇ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਦੇ ਰੂਪ ‘ਚ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਪੁਸਤਕ ਸੰਦਲੀ ਵਰਕੇ ਦਾ ਰਿਵਿਊ ਸ਼ਰਨਪ੍ਰੀਤ ਕੌਰ ਦੇ ਦੁਆਰਾ ਪੜ੍ਹਿਆ ਗਿਆ। ਇਸ ਪੂਰਨ ਪ੍ਰੋਗ੍ਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ: ਦਵਿੰਦਰ ਕੌਰ ਸੈਣੀ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੇ ਪ੍ਰਧਾਨ ਅਤੇ ਸਕੱਤਰ ਬੂਟਾ ਕਾਹਨੇ ਕੇ, ਰਮਨਦੀਪ ਕੌਰ (ਹਰਸਰ ਜਾਈ ) ਨੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਕਵੀਆਂ ਅਤੇ ਕਵਿਤਰੀਆਂ ਦਾ ਬਹੁਤ-ਬਹੁਤ ਧੰਨਵਾਦ ਦਿੱਤਾ। ਇਸ ਦੌਰਾਨ ਸੰਦਲੀ ਵਰਕੇ ਯੂ ਟਿਊਬ ਚੈਨਲ ਦੇ ਜ਼ਰੀਏ ਸਿੱਧਾ ਪ੍ਰਸਾਰਣ ਦੀ ਜ਼ਿੰਮੇਵਾਰੀ ਜਸਪ੍ਰੀਤ ਸਿੰਘ “ਜੱਸੀ ਦੁਆਰਾ ਅਤੇ ਇਹਨਾਂ ਸੁਨਹਿਰੀ ਪਲਾਂ ਨੂੰ ਤਸਵੀਰਾਂ ਚ ਕੈਦ ਕਰਨ ਦੀ ਸੇਵਾ ਸੰਨੀ ਸਟੂਡੀਓ ਦੇ ਮਾਲਿਕ ਸੰਨੀ ਖਾਨ ਵੱਲੋਂ ਨਿਭਾਈ ਗਈ।

Author: Malout Live

Leave a Reply

Your email address will not be published. Required fields are marked *

Back to top button