ਬਲਦੇਵ ਸਿੰਘ ਸਾਹੀਵਾਲ ਨੂੰ ਅਧਿਆਪਕ ਦਿਵਸ ਮੌਕੇ 'ਬੈਸਟ ਟੀਚਰ' ਦੇ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਮਲੋਟ:-  ਮਲੋਟ ਲਾਗਲੇ ਪਿੰਡ ਬੁਰਜ ਸਿੱਧਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਰੇਜ਼ੀ ਮਾਸਟਰ ਵਜੋ ਸੇਵਾਵਾਂ ਦੇ ਰਹੇ ਅਧਿਆਪਕ ਆਗੂ ਬਲਦੇਵ ਸਿੰਘ ਸਾਹੀਵਾਲ ਨੂੰ ਅਧਿਆਪਕ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸਿੱਖਿਆ ਵਿਭਾਗ ਅੰਦਰ ਵਧੀਆ ਕਾਰਗੁਜਾਰੀ ਨਿਭਾਉਣ, ਤਾਲਾਬੰਦੀ ਦੌਰਾਨ ਆਨਲਾਈਨ ਸਿੱਖਿਆ ਦਾ ਪ੍ਰਬੰਧ ਅਤੇ ਵਿਦਿਆਰਥੀਆਂ ਅਤੇ ਮਾਪਿਆ ਨਾਲ ਪ੍ਰਭਾਵਸ਼ਾਲੀ ਸੰਪਰਕ ਬਣਾ ਕੇ ਸਿੱਖਿਆ ਪ੍ਰਦਾਨ ਕਰਨ ਬਦਲੇ ਦਿੱਤਾ ਗਿਆ।

ਕਰੋਨਾ ਮਹਾਂਮਾਰੀ ਦੇ ਕਾਲ ਦੌਰਾਨ ਸਰਕਾਰ ਵੱਲੋਂ ਸਮੇ ਸਮੇ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸੰਕੇਤਕ ਪ੍ਰਭਾਵਸ਼ਾਲੀ ਸਮਾਗਮ ਤਾਲਾਬੰਦੀ ਤੋਂ ਇੱਕ ਦਿਨ ਪਹਿਲਾਂ ਹੀ ਕੀਤਾ ਗਿਆ। ਜਿਸ ਦੌਰਾਨ ਉਨਾਂ ਨੂੰ 'ਬੈਸਟ ਟੀਚਰ' ਦਾ ਇਹ ਸਨਮਾਨ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਰਕਾਰੀ ਸਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਪ੍ਰਿੰਸੀਪਲ ਸੰਤ ਰਾਮ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਜਦ ਅਧਿਆਪਕ ਦਿਵਸ ਮੌਕੇ ਵਿਦਿਆਰਥੀ ਕਰੋਨਾ ਮਹਾਮਾਰੀ ਕਾਰਨ ਆਪਣੇ ਅਧਿਆਪਕਾਂ ਨੂੰ ਮਿਲਣ ਉਨਾਂ ਦੇ ਸਨਮੁਖ ਨਹੀ ਆ ਸਕੇ। ਫਿਰ ਵੀ ਵਿਦਿਆਰਥੀਆਂ ਦੀ ਤਾਲਾਬੰਦੀ ਦੌਰਾਨ ਆਨਲਾਈਨ ਪੜ੍ਹਾਈ ਨਿਰੰਤਰ ਸਾਰੇ ਅਧਿਆਪਕਾਂ ਦੀ ਬਦੌਲਤ ਚੱਲ ਰਹੀ ਹੈ। ਇਸ ਦੌਰਾਨ ਸਾਡੇ ਅੰਗਰੇਜੀ ਅਧਿਆਪਕ ਬਲਦੇਵ ਸਿੰਘ ਸਾਹੀਵਾਲ ਦੀਆਂ ਵਿਭਾਗੀ ਸੇਵਾਵਾਂ ਸ਼ਲਾਘਾਯੋਗ ਰਹੀਆਂ। ਉਨ੍ਹਾ ਦਿਨ ਰਾਤ ਇੱਕ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਅਤੇ ਹੋਰ ਵੀ ਵਧੀਆ ਵਿਭਾਗੀ ਕਾਰਗੁਜਾਰੀ ਬਦਲੇ ਬਲਦੇਵ ਸਿੰਘ ਸਾਹੀਵਾਲ ਅਧਿਆਪਕ ਦਿਵਸ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਨਾਲ ਹੋਰ ਵੀ ਅਧਿਆਪਕ ਹਾਜ਼ਰ ਸਨ।