ਜਾਣੋ ਪੁਦੀਨਾ ਖਾਣ ਦੇ ਫਾਇਦਿਆਂ ਬਾਰੇ

ਪੁਦੀਨਾ :-ਸਾਡੀ ਸਿਹਤ ਲਈ ਵਰਦਾਨ ਸਾਬਿਤ ਹੁੰਦਾ ਹੈ। ਇਸ ਦੇ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਸਦੇ ਕਈ ਫਾਇਦੇ ਹੁੰਦੇ ਹਨ ਕੁੱਝ ਨੂੰ ਤੁਸੀ ਜਾਣਦੇ ਵੀ ਹੋਵੋਗੇ । ਇਸਨੂੰ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਗਰਮੀ ‘ਚ ਬਿਮਾਰੀਆਂ ਤੋਂ ਬਚਾਉਂਦਾ ਹੈ। ਪੁਦੀਨੇ ਦੀਆਂ ਪੱਤੀਆਂ ‘ਚ ਵਿਟਾਮਿਨ ਏ, ਬੀ, ਸੀ, ਡੀ ਅਤੇ ਈ, ਦੇ ਨਾਲ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਪ੍ਰਚੂਰ ਤੱਤ ਮੌਜੂਦ ਹੁੰਦੇ ਹਨ। ਜੇਕਰ ਤੁਹਾਡੀ ਸਕਿਨ ਆਇਲੀ ਹੈ, ਤਾਂ ਪੁਦੀਨੇ ਦਾ ਫੇਸ਼ਿਅਲ ਤੁਹਾਡੇ ਲਈ ਠੀਕ ਰਹੇਗਾ। ਇਸਨੂੰ ਬਣਾਉਣ ਲਈ ਦੋ ਵੱਡੇ ਚੱਮਚ ਤਾਜ਼ਾ ਪੀਸ ਕੇ ਪੁਦੀਨੇ ਦੇ ਨਾਲ ਦੋ ਵੱਡੇ ਚੱਮਚ ਦਹੀ ਅਤੇ ਇੱਕ ਚੱਮਚ ਓਟਮੀਲ ਲੈ ਕੇ ਗਾੜਾ ਘੋਲ ਬਣਾਓ।ਇਸਨੂੰ ਚਿਹਰੇ ‘ਤੇ ਦਸ ਮਿੰਟਾ ਤੱਕ ਲਗਾਓ ਅਤੇ ਚਿਹਰੇ ਨੂੰ ਧੋ ਲਓ। ਇਸਦੇ ਰਸ ਨੂੰ ਚਿਹਰੇ ‘ਤੇ ਲਗਾਉਣ ਨਾਲ ਕਿਲ ਅਤੇ ਮੁੰਹਾਸੇ ਦੂਰ ਹੋ ਜਾਂਦੇ ਹਨ। ਪੁਦੀਨਾ ਢਿੱਡ ਦੀਆਂ ਸਮਸਿਆਵਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜਦੋਂ ਕਦੇ ਕਿਸੇ ਦਾ ਢਿੱਡ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਹੋ ਅਤੇ ਢਿੱਡ ਵਿੱਚ ਦਰਦ ਹੋ ਰਿਹਾ ਹੋ ਤਾਂ ਪੁਦੀਨਾ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸਨੂੰ ਇਸਤੇਮਾਲ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ ‘ਚ ਮਿਲਾਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵੀ ਵਧੇਗੀ ਅਤੇ ਢਿੱਡ ਦਰਦ ਤੋਂ ਵੀ ਰਾਹਤ ਮਿਲੇਗੀ। ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ ‘ਚ ਮਿਲਾਕੇ ਚਿਹਰੇ ‘ਤੇ ਲੇਪ ਕਰਨ ਨਾਲ ਚਿਹਰੇ ਦੀਆਂ ਛਾਇਆ ਖ਼ਤਮ ਹੋ ਜਾਂਦੀਆਂ ਹਨ ਅਤੇ ਚਿਹਰੇ ਦੀ ਚਮਕ ਵੱਧ ਜਾਂਦੀ ਹੈ। ਪੁਦੀਨੇ ਦੀਆਂ ਪੱਤੀਆਂ ਦਾ ਤਾਜ਼ਾ ਰਸ ਨਿਂਬੂ ਅਤੇ ਸ਼ਹਿਦ ਦੇ ਨਾਲ ਮਿਲਾਓ ਇਸ ਨੂੰ ਪੀਣ ਨਾਲ ਕਈ ਰੋਗ ਖਤਮ ਹੁੰਦੇ ਹਨ। ਪੁਦੀਨੇ ਦਾ ਰਸ ਕਾਲੀ ਮਿਰਚ ਅਤੇ ਕਾਲੇ ਲੂਣ ਨਾਲ ਚਾਹ ਦੀ ਤਰ੍ਹਾਂ ਉਬਾਲਕੇ ਪੀਣ ਨਾਲ ਜੁਕਾਮ, ਖੰਘ ਅਤੇ ਬੁਖਾਰ ਵਿੱਚ ਰਾਹਤ ਮਿਲਦੀ ਹੈ । ਪੁਦੀਨੇ ਦਾ ਰਸ ਕਿਸੇ ਸੱਟ ‘ਤੇ ਲਗਾਉਣ ਨਾਲ ਜਖਮ ਜਲਦੀ ਭਰ ਜਾਂਦਾ ਹੈ। ਹਿਚਕੀ ਆਉਣ ‘ਤੇ ਪੁਦੀਨਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਇਸਤੋਂ ਹਿਚਕੀ ਆਉਣੀ ਬੰਦ ਹੋ ਜਾਂਦੀ ਹੈ।