ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਪਿੰਡਾਂ ਦੇ ਸਰਪੰਚਾਂ ਅਤੇ ਵਰਕਰਾਂ ਲਈ ਜਰੂਰੀ ਸੂਚਨਾ
ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਫੇਸਬੁੱਕ ਪੇਜ ਤੇ ਲਿਸਟ ਪਾਈ ਗਈ ਹੈ, ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਇਹ ਸਾਰੀਆਂ ਸੜਕਾਂ ਅਗਲੇ ਹਫਤੇ ਸ਼ੁਰੂ ਹੋਣਗੀਆਂ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਖੁਦ ਇਹਨਾਂ ਸੜਕਾਂ ਦਾ ਉਦਘਾਟਨ ਕਰਨਗੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਫੇਸਬੁੱਕ ਪੇਜ ਤੇ ਲਿਸਟ ਪਾਈ ਗਈ ਹੈ, ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਇਹ ਸਾਰੀਆਂ ਸੜਕਾਂ ਅਗਲੇ ਹਫਤੇ ਸ਼ੁਰੂ ਹੋਣਗੀਆਂ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਖੁਦ ਇਹਨਾਂ ਸੜਕਾਂ ਦਾ ਉਦਘਾਟਨ ਕਰਨਗੇ।
ਇਹਨਾਂ ਦੀ ਟੀਮ ਵੱਲੋਂ ਸਾਰੇ ਵਰਕਰ ਸਾਹਿਬਾਨ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਪਿੰਡਾਂ ਵਿੱਚ ਮੈਸੇਜ ਦੇਣ ਕਿ ਜਿਸ ਕਿਸੇ ਨੇ ਵੀ ਕੋਈ ਪਾਈਪ ਪਾਉਣੀ ਹੈ ਸੜਕ ਪੱਟ ਕੇ ਜਾਂ ਕੋਈ ਮਿੱਟੀ ਪਾ ਕੇ ਉੱਚੀ ਚੱਕਣਾ ਚਾਹੁੰਦੇ ਹਨ ਤਾਂ ਉਹ ਪਹਿਲਾਂ ਹੀ ਕਰ ਸਕਦੇ ਹਨ ਉਸ ਤੋਂ ਬਾਅਦ ਸੜਕ ਨਹੀਂ ਪੱਟਣ ਦਿੱਤੀ ਜਾਵੇਗੀ ਤਾਂ ਜੋ ਸੜਕ ਸਾਫ ਸੁੱਥਰੀ ਰਹਿ ਸਕੇ।
Author : Malout Live