Malout News

ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਤੋਂ ਰੋਕਥਾਮ ਸਬੰਧੀ ਕੱਢੀ ਗਈ ਜਾਗਰੂਕਤਾ ਰੈਲੀ

ਮਲੋਟ:- ਮਲੋਟ ਕੌਸ਼ਲ ਭਾਰਤ ਵਿਕਾਸ ਕੇਂਦਰ ਮਲੋਟ ਵਿਖੇ ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਮੈਡਮ ਕੋਮਲ ਨਿਗਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਤੋਂ ਰੋਕਥਾਮ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ ਅਤੇ ਇਸ ਸੰਬਧੀ ਰੈਲੀ ਵੀ ਕੱਢੀ ਗਈ।

ਇਸ ਦੌਰਾਨ ਸੰਸਥਾ ਦੇ ਡਾਇਰੈਕਟਰ ਮੈਡਮ ਪੂਨਮ ਅਤੇ ਸ਼ੁੱਭਦੀਪ ਸਿੰਘ ਬਿੱਟੂ ਐੱਮ.ਸੀ ਨੇ ਬੱਚਿਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਨਸ਼ਾ ਨਾ ਕਰਨ ਅਤੇ ਦੂਸਰਿਆਂ ਨੂੰ ਨਾ ਕਰਨ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਕੌਸ਼ਲ ਭਾਰਤ ਵਿਕਾਸ ਕੇਂਦਰਾ ਦੇ ਅਧਿਆਪਕ ਕ੍ਰਿਸ਼ਨ, ਅਜੇ ਕੁਮਾਰ ,ਪ੍ਰਿੰਸ ਅਤੇ ਸਮੂਹ ਸਟਾਫ ਨੇ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਰੈਲੀ ਵਿੱਚ ਜ਼ੋਰ ਸ਼ੋਰ ਨਾਲ ਭਾਗ ਲਿਆ ਸਮੂਹ ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਨੇ ਵਿਸ਼ੇਸ਼ ਯੋਗਦਾਨ ਦਿੱਤਾ । ਇਸ ਮੌਕੇ ਨਹਿਰੂ ਯੁਵਾ ਕੇਂਦਰ ਤੋਂ ਵਲੰਟੀਅਰ ਰੋਮਬੀਰ ਚੌਹਾਨ ਨੇ ਆਪਣੀਆਂ ਸੇਵਾਵਾਂ ਨਿਭਾਈਆਂ।

Leave a Reply

Your email address will not be published. Required fields are marked *

Back to top button