District NewsMalout News

ਸ਼੍ਰੀ ਮੁਕਤਸਰ ਸਾਹਿਬ ਵਿਖੇ ਤੜਕਸਾਰ ਘਰ ਵਿੱਚ ਗੈਸ ਸਿਲੰਡਰ ਫਟਣ ਕਾਰਨ ਉੱਡੀ ਛੱਤ ਮਾਲਕ ਵੀ ਹੋਇਆ ਹਾਦਸੇ ਦਾ ਸ਼ਿਕਾਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਦੀ ਗਲੀ ਨੰਬਰ 12 ਵਿੱਚ ਅੱਜ ਤੜਕੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਕਾਰਨ ਰਸੋਈ ਦੀ ਛੱਤ ਉੱਡ ਗਈ। ਇਸ ਹਾਦਸੇ ਵਿੱਚ ਘਰ ਦਾ ਮਾਲਕ ਜ਼ਖਮੀ ਹੋ ਗਿਆ। ਰਸੋਈ ਵਿੱਚ ਪਿਆ ਫਰਿੱਜ਼, ਬਰਤਨ ਅਤੇ ਹੋਰ ਸਾਮਾਨ ਵੀ ਟੁੱਟ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਪ੍ਰਦੀਪ ਨੇ ਦੱਸਿਆ ਕਿ ਉਹ ਅੱਜ (ਸੋਮਵਾਰ)

ਸਵੇਰੇ ਚਾਰ ਵਜੇ ਉੱਠ ਕੇ ਰਸੋਈ ‘ਚ ਚਾਹ ਬਣਾਉਣ ਗਿਆ ਸੀ। ਜਦੋਂ ਗੈਸ ਚਲਾਉਣ ਲੱਗਾ ਤਾਂ ਇਸ ਤੋਂ ਬਾਅਦ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਰਸੋਈ ਦੀ ਛੱਤ ਉੱਡ ਗਈ। ਫਰਿੱਜ਼, ਭਾਂਡੇ ਅਤੇ ਹੋਰ ਸਾਮਾਨ ਟੁੱਟ ਗਿਆ। ਜਦਕਿ ਉਸ ਦਾ ਚਿਹਰਾ ਵੀ ਮਾਮੂਲੀ ਸੜ ਗਿਆ ਹੈ ਅਤੇ ਉਸ ਦੀਆਂ ਲੱਤਾਂ ‘ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਸਿਲੰਡਰ ਫਟਣ ਕਾਰਨ ਇਸ ਦਾ ਕਾਫੀ ਨੁਕਸਾਨ ਹੋਇਆ ਹੈ।

Author: Malout Live

Back to top button