District NewsMalout News

ਵੱਖ-ਵੱਖ ਜਿਲਿਆਂ ਵਿੱਚ ਬੈਂਕ ਡਕੈਤੀ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਬਰੀਵਾਲਾ):- ਪਿਛਲੇ ਦਿਨੀ ਮਿਤੀ 18 ਅਤੇ 19-01-2022 ਦੀ ਦਰਮਿਆਨੀ ਰਾਤ ਨੂੰ ਪਿੰਡ ਸੀਰਵਾਲੀ ਥਾਣਾ ਬਰੀਵਾਲਾ ਦੇ ਪੰਜਾਬ ਐਂਡ ਸਿੰਧ ਬੈਂਕ ਵਿਖੇ ਰਾਤ ਨੂੰ ਅਣਪਛਾਤੇ ਵਿਅਕਤੀਆ ਵੱਲੋ ਸੀ.ਸੀ.ਟੀ.ਵੀ. ਤੋੜ ਕੇ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਤੇ ਮੁੱ:ਨੰ: 08 ਮਿਤੀ 20-01-2022 ਅ/ਧ 379 ਹਿੰ:ਦ: ਥਾਣਾ ਬਰੀਵਾਲਾ ਬਰਖਿਲਾਫ ਨਾਮਲੂਮ ਦੋਸ਼ੀਆਨ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਉਸ ਤੋ ਅਗਲੇ ਦਿਨ ਮਿਤੀ 20 ਅਤੇ 21.01.2022 ਦੀ ਦਰਿਮਆਨੀ ਰਾਤ ਨੂੰ ਪਿੰਡ ਲੁਬਾਣਿਆਂਵਾਲੀ ਥਾਣਾ ਬਰੀਵਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਅਣਪਛਾਤੇ ਵਿਅਕਤੀਆ ਵੱਲੋ ਗੈਸ ਕਟਰ ਨਾਲ ਸ਼ਟਰ ਕੱਟ ਕੇ ਬੈਂਕ ਅੰਦਰ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਹਾਸਲ ਹੋਣ ਤੇ ਡਕੈਤਾਂ ਵੱਲੋ ਬੈਂਕ ਵਿੱਚੋ ਬੈਟਰੀਆਂ, ਐਲ.ਈ.ਡੀ ਕੰਪਿਊਟਰ ਸਕਰੀਨਾਂ, ਸੀ.ਪੀ.ਯੂ (ਕੰਪਿਊਟਰ) ਵਗੈਰਾ ਲਿਜਾਇਆ ਗਿਆ, ਜਿਸਤੇ ਮੁੱ:ਨੰ: 09 ਮਿਤੀ 22-01-2022 ਅ/ਧ 457/380/427 ਹਿੰ:ਦ: ਥਾਣਾ ਬਰੀਵਾਲਾ ਬਰਖਿਲਾਫ ਨਾਮਲੂਮ ਦਰਜ ਰਜਿਸਟਰ ਕੀਤਾ ਗਿਆ ਜਿਸਤੇ ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾਂ-ਨਿਰਦੇਸ਼ ਅਨੁਸਾਰ ਸ਼੍ਰੀ ਗੁਰਪ੍ਰੀਤ ਸਿੰਘ ਉੱਪ-ਕਪਤਾਨ ਪੁਲਿਸ (ਇੰਨਵੈ.) ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਸ਼੍ਰੀ ਮੁਕਤਸਰ ਸਾਹਿਬ, ਥਾਣੇਦਾਰ ਰਵਿੰਦਰ ਕੌਰ ਮੁੱਖ ਅਫਸਰ ਥਾਣਾ ਬਰੀਵਾਲਾ

                       

ਦੀ ਟੀਮ ਬਣਾਈ ਗਈ ਅਤੇ ਇਸ ਟੀਮ ਨੇ ਟੈਕਨੀਕਲ ਟੀਮ ਸ:ਥ: ਲਵਪ੍ਰੀਤ ਸਿੰਘ ਦੀ ਮੱਦਦ ਨਾਲ ਮਿਤੀ 18 ਅਤੇ 19.01.2022 ਦੀ ਦਰਮਿਆਨੀ ਰਾਤ ਸਮੇਂ ਪਿੰਡ ਸੀਰਵਾਲੀ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਸੰਨ ਲਾਉਣ ਦੀ ਕੋਸ਼ਿਸ਼ ਕਰਨ ਅਤੇ ਮਿਤੀ 20 ਅਤੇ 21.01.2022 ਦੀ ਦਰਮਿਆਨੀ ਰਾਤ ਸਮੇਂ ਪਿੰਡ ਲੁਬਾਣਿਆਵਾਲੀ ਵਿਖੇ ਪੀ.ਐੱਨ.ਬੀ ਬੈਂਕ ਦੇ ਸ਼ਟਰ ਨੂੰ ਗੈਸ ਕਟਰ ਨਾਲ ਕੱਟ ਕੇ ਸਮਾਨ ਚੋਰੀ ਕਰਨ ਵਾਲੇ ਅਤੇ ਵੱਖ-ਵੱਖ ਜਿਲਿਆ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 06 ਮੈਂਬਰਾਂ ਨੂੰ ਕਾਬੂ ਕੀਤਾ-

  1. ਹਰਜਿੰਦਰ ਸਿੰਘ ਉਰਫ ਭੱਟੀ ਪੁੱਤਰ ਪਰਮਪਾਲ ਸਿੰਘ ਵਾਸੀ ਪਿੱਪਲੀ (09 ਮੁਕੱਦਮੇ)
  2. ਰੇਸ਼ਮ ਸਿੰਘ ਉਰਫ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਪਿੱਪਲੀ (02 ਮੁਕੱਦਮੇ)
  3. ਮਿੱਥਨ ਬੁੱਟਰ ਉਰਫ ਨਿੱਕਾ ਪੁੱਤਰ ਹਰਭਗਵਾਨ ਸਿੰਘ ਵਾਸੀ ਹਸਨ ਭੱਟੀ (03 ਮੁਕੱਦਮੇ)
  4. ਸੇਵਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹਸਨ ਭੱਟੀ
  5. ਵਿਪਨ ਸਿੰਘ ਪੁੱਤਰ ਹਰਭਗਵਾਨ ਸਿੰਘ ਵਾਸੀ ਹਸਨ ਭੱਟੀ (01 ਮੁਕੱਦਮੇ)
  6. ਸੁਖਮੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਸੀਰਵਾਲੀ                                                                                                                  ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਕੱਦਮਾ ਹਜਾ ਵਿੱਚ ਧਾਰਾ 395,398,511 ਹਿੰ:ਦ:, 25,27/54/59 ਆਰਮਜ ਐਕਟ ਦਾ ਵਾਧਾ ਕੀਤਾ ਗਿਆ ਅਤੇ ਉਕਤ ਗਿਰੋਹਾਂ ਤੋਂ 1 ਵਰਨਾ ਕਾਰ, 1 ਮੋਟਰਸਾਇਕਲ, 1 ਦੇਸੀ ਕੱਟਾ ਸਮੇਤ 2 ਜਿੰਦਾ ਕਾਰਤੂਸ, 4 ਐੱਲ.ਈ.ਡੀ ਕੰਪਿਊਟਰ ਸਕਰੀਨ, 2 ਇੰਨਵੈਟਰ ਬੈਂਟਰੇਂ, 1 ਸੀ.ਪੀ.ਯੂ (ਕੰਪਿਊਟਰ), 1 ਕਿਰਪਾਨ ਆਦਿ ਬਰਾਮਦ ਕੀਤਾ।

Leave a Reply

Your email address will not be published. Required fields are marked *

Back to top button