District NewsMalout News

ਜੈ ਮਾਂ ਅੰਗੂਰੀ ਦੇਵੀ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਟ੍ਰੈਫ਼ਿਕ ਸਟਾਫ ਮਲੋਟ ਦੇ ਏ.ਐੱਸ.ਆਈ ਨੇ ਵ੍ਹੀਲ ਚੇਅਰ ਸੰਸਥਾ ਨੂੰ ਕੀਤੀ ਭੇਂਟ

ਮਲੋਟ: ਪਿਛਲੇ 15 ਸਾਲਾਂ ਤੋਂ ਸਮਾਜ ਸੇਵੀ ਕੰਮ ਕਰ ਰਹੀ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਮਲੋਟ ਟ੍ਰੈਫ਼ਿਕ ਸਟਾਫ ਦੇ ਏ.ਐੱਸ.ਆਈ ਗੁਰਮੀਤ ਸਿੰਘ ਨੇ ਆਪਣੀ ਨੇਕ ਕਮਾਈ ਵਿੱਚੋਂ ਜ਼ਰੂਰਤਮੰਦ ਮਰੀਜ਼ਾਂ ਦੇ ਲਈ ਇੱਕ ਵ੍ਹੀਲ ਚੇਅਰ ਸਮਾਜ ਸੇਵੀ ਅਨਿਲ ਜੁਨੇਜਾ ਜੋਨੀ ਅਤੇ ਸੋਹਣ ਲਾਲ ਗੂੰਬਰ ਨੂੰ ਭੇਂਟ ਕੀਤੀ।

ਇਸ ਮੌਕੇ ਗੁਰਬਿੰਦਰ ਸਿੰਘ ਲਵਲੀ ਨੇ ਟ੍ਰੈਫਿਕ ਮੁਲਾਜ਼ਮ ਗੁਰਮੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਬਹੁਤ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ।

Author: Malout Live

Back to top button