District NewsMalout News

ਖਾਲਸਾ ਪੰਥ ਸਿਰਜਣਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਵਿਖੇ 14 ਅਪ੍ਰੈਲ ਨੂੰ

ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ, ਪਿੰਡ ਦਾਨੇਵਾਲਾ (ਮਲੋਟ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਪੰਥ ਸਿਰਜਣਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਲਾਨਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਦੀ ਸਮਾਪਤੀ ਮੌਕੇ ਸਲਾਨਾ ਗੁਰਮਤਿ ਸਮਾਗਮ 14 ਅਪ੍ਰੈਲ 2024 ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 3:15 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਹਜ਼ੂਰੀ ਰਾਗੀ ਜੱਥਾ ਭਾਈ ਕੁਲਬੀਰ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਜੀ ਚੰਡੀਗੜ੍ਹ ਵਾਲੇ, ਬਾਬਾ ਗੁਰਜੀਤ ਸਿੰਘ ਖਾਲਸਾ ਜੀ ਪਿੰਡ ਮੋਰਜੰਡ ਹਨੂੰਮਾਨਗੜ੍ਹ (ਰਾਜਸਥਾਨ) ਵਾਲੇ, ਬਾਬਾ ਜਗਮੀਤ ਸਿੰਘ ਖਾਲਸਾ ਲੰਬੀ ਵਾਲੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।

ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 9:30 ਵਜੇ, ਸ਼ਬਦ ਗੁਰਬਾਣੀ ਕੀਰਤਨ ਅਤੇ ਹਰਜਸ ਰੂਹਾਨੀ ਦੀਵਾਨ ਸਵੇਰੇ 10:00 ਵਜੇ ਤੋਂ ਸ਼ਾਮ 3:15 ਵਜੇ ਤੱਕ, ਗੱਤਕੇ ਦੇ ਖਾਲਸਮਈ ਜ਼ੋਹਰ (ਜਬਰਜੰਗ ਗੱਤਕਾ ਪਾਰਟੀ, ਮਲੋਟ) ਸ਼ਾਮ 3:30 ਵਜੇ ਹੋਣਗੇ। ਇਸ ਮੌਕੇ ਛੋਟੇ ਬੱਚਿਆਂ ਦੇ ਦਸਤਾਰ ਮੁਕਾਬਲੇ, ਲੰਬੇ ਕੇਸ, ਸੋਹਣੀ ਦਸਤਾਰ ਅਤੇ ਜੁਬਾਨੀ ਗੁਰਬਾਣੀ ਕੰਠ ਸ਼ਬਦ ਸੁਣਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਹਰ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਸਮਾਗਮ ਮਲੋਟ ਲਾਈਵ ਚੈਨਲ ਤੇ ਲਾਈਵ ਦਿਖਾਇਆ ਜਾਵੇਗਾ। ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਵੱਲੋਂ ਸੰਗਤ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

Author: Malout Live

Back to top button