Malout News

ਅਮਿਟੀ ਯੂਨੀਵਰਸਿਟੀ ਵੱਲੋਂ ਡਾ.ਉੱਪਲ ਨੂੰ ਕੀਤਾ ‘ ‘ਬੈਸਟ ਆਥਰ ਅਵਾਰਡ ਇਨ ਬੈਕਿੰਗ ਸਟੱਡੀਜ਼ ‘ ਨਾਲ ਸਨਮਾਨਿਤ

ਮਲੋਟ:- ਡੀ.ਏ.ਵੀ.ਕਾਲਜ ਮਲੋਟ ਦੇ ਅਰਥਸ਼ਾਸਤਰ ਵਿਭਾਗ ਦੇ ਮੁਖੀ ਡਾ.ਆਰ.ਕੇ.ਉੱਪਲ ਨੂੰ ਅਮਿਟੀ ਯੂਨੀਵਰਸਿਟੀ , ਨੋਈਡਾ ਦੇ ਦੁਆਰਾ ਬੈਕਿੰਗ ਖੇਤਰ ਨਾਲ ਸਬੰਧਤ ਖੋਜ ਤੇ ਅਧਾਰਿਤ ਕਈ ਯੂ.ਜੀ.ਸੀ. ਦੇ ਮੁੱਖ ਪ੍ਰੋਜੈਕਟ ਕਰਨ ਦੇ ਲਈ ਅਤੇ ਵਧੀਆ ਕਿਤਾਬਾਂ ਲਿਖਣ ਲਈ ‘ ‘ ਬੈਸਟ ਅਕਾਦਮਿਕ ਥਰ ਅਵਾਰਡ ‘ ‘ ਲਈ ਸਨਮਾਨਿਤ ਕੀਤਾ । ਇਹ ਅਵਾਰਡ ਅਮਿਟੀ ਯੂਨੀਵਰਸਿਟੀ ਵਿੱਚ ਹੋਈ ਅੰਤਰ – ਰਾਸ਼ਟਰੀ ਕਾਨਫਰੰਸ ਦੇ ਦੌਰਾਨ ਡਾ.ਮਾਈਕ, ਯੂ.ਐੱਸ .ਏ ਦੀ ਯੂਨੀਵਰਸਿਟੀ ਦੀਲਾਵਰ ਸਟੇਟ ਯੂਨੀਵਰਸਿਟੀ ਦੇ ਦੁਆਰਾ ਦਿੱਤਾ ਗਿਆ ।

ਉਹਨਾਂ ਨੇ ਡਾ . ਉਪਲ ਦੇ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਅਤੇ ਖੋਜ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਭੂਰ ਪ੍ਰਸੰਸਾ ਕੀਤੀ । ਡਾ . ਉਪਲ ਦੁਆਰਾ ਲਿਖੀਆ ਅਨੇਕਾਂ ਕਿਤਾਬਾਂ ਅੱਜ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਅੰਤਰ – ਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਵਿ ਪੜੀਆਂ ਜਾਂਦੀਆਂ ਹਨ । ਭਾਰਤੀ ਬੈਕਿੰਗ ਪ੍ਰਣਾਲੀ ਨੂੰ ਸੁਧਾਰਨ ਲਈ ਅ ਤੇ ਬੈਕਿੰਗ ਖੇਤਰ ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀਆਂ ਹਨ । ਇਹ ਕਿਤਾਬਾਂ ਸਿਰਫ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਭਾਰਤੀ ਬੈਕਿੰਗ ਪ੍ਰਣਾਲੀ ਵਿੱਚ ਕਲਾਤਮਕ ਸੁਧਾਰ ਕਰਨ ਲਈ ਵੀ ਬਹੁਤ ਲਾਭਦਾਇਕ ਸਾਬਤ ਹੋ ਰਹੀਆਂ ਹਨ । 300 ਤੋਂ ਵੀ ਜਿਆਦਾ ਰੀਸ਼ਚਰਚ ਪੇਪਰ ਰਾਸ਼ਟਰੀ ਅਤੇ ਅੰਤਰ ਜਰਨਲਜ਼ ਵਿੱਚ ਲਿਖੇ ਹਨ ਜਿਨਾਂ ਦਾ ਭਾਰਤੀ ਬੈਕਿੰਗ ਪ੍ਰਣਾਲੀ ਨੂੰ ਬਹੁਤ ਲਾਭ ਹੋਇਆ ਹੈ । 52 ਤੋਂ ਵੀ ਜਿਆਦਾ ਅਰਟੀਕਲਜ਼ ਵੱਖ – ਵੱਖ ਅਖ਼ਬਾਰਾਂ ਵਿੱਚ ਛੱਪ ਚੁੱਕੇ ਹਨ ਅਤੇ ਅੱਜ ਕੱਲ ਪੰਜਾਬ ਦੇ ਮਾਲਵਾ ਵਿੱਚ ਵੱਧ ਰਹੀ ਕੈਂਸਰ ਦੀ ਬੀਮਾਰੀ ਦੇ ਆਰੀਥਕ ਪ੍ਰਭਾਵਾਂ , ਕਾਰਨਾਂ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਉਪਰ ਖੋਜ਼ ਦਾ ਕੰਮ ਕਰ ਰਹੇ ਹਨ । ਸਟਾਫ ਮੈਂਬਰਜ਼ ਅਤੇ ਬਹੁਤ ਸਾਰੇ ਦੋਸਤ ਮਿੱਤਰਾਂ ਨੇ ਉਹਨਾਂ ਨੂੰ ਇਸ ਸ਼ਾਨਦਾਰ ਪਾਪੜੀ ਤੇ ਵਧਾਈ ਦਿੱਤੀ ।

Leave a Reply

Your email address will not be published. Required fields are marked *

Back to top button