District News

ਪਿੰਡ ਮਹਾਂਬੱਧਰ ਵਿਖੇ ਅਮਨ ਭੱਟੀ ਨੇ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਕਰਵਾਇਆ

 ਮੰਡੀ ਲੱਖੇਵਾਲੀ:– ਪਿੰਡ ਮਹਾਂਬੱਧਰ ਵਿਖੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਸਪੁੱਤਰ ਅਮਨਪ੍ਰੀਤ ਸਿੰਘ ਅਮਨ ਭੱਟੀ ਨੇ ਦੋ ਬੱਸ ਅੱਡੇ ਅਤੇ ਸਕੂਲ ਦੀ ਨਵੀਂ ਇਮਾਰਤ ਬਣਾਉਣ ਲਈ ਕੰਮ ਸ਼ੁਰੂ ਕਰਵਾਇਆ। ਹਲਕਾ ਇੰਚਾਰਜ ਸ: ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਯਤਨਸ਼ੀਲ ਹੈ । ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਪਿੰਡ ਦੇ ਪਹਿਲਾਂ ਚਲਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਕੇ ਤੇਜ਼ੀ ਲਿਆਉਣ ਲਈ ਸਬੰਧਿਤ ਵਿਭਾਗਾਂ ਨੂੰ ਆਦੇਸ਼ ਕੀਤੇ। ਇਸ ਮੌਕੇ ਸਰਪੰਚ ਹਰਜੀਤ ਕੌਰ, ਬਲਾਕ ਸੰਮਤੀ ਮੈਂਬਰ ਮਨਪ੍ਰੀਤ ਸਿੰਘ, ਤਾਰਾ ਸਿੰਘ ਸਰਪੰਚ ਕੈਨੇਡਾ ਬਸਤੀ, ਸੋਮਾ ਸਰਾਂ, ਜਸਕਰਨ ਸਿੰਘ ਕਾਲਾ, ਦਵਿੰਦਰ ਸਿੰਘ ਕੈਨੇਡਾ ਬਸਤੀ , ਐੱਸ. ਐੱਚ. ਓ. ਕੇਵਲ ਸਿੰਘ, ਅਮਰਿੰਦਰਜੀਤ ਸਿੰਘ ਸੰਮੇਵਾਲੀ, ਦਰਸ਼ਨ ਸਿੰਘ ਸਰਪੰਚ, ਛਿੰਦਾ ਸਿੰਘ, ਵਕੀਲ ਸਿੰਘ, ਮੇਵਾ ਸਿੰਘ, ਗੁਰਬੇਗ ਸਿੰਘ, ਗੁਰਮੀਤ ਸਿੰਘ ਨੀਲਾ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button