India News

ਨਹੀਂ ਰਹੇ ਟੀ ਵੀ ਅਦਾਕਾਰ ਕੁਸ਼ਲ ਪੰਜਾਬੀ,ਘਰ ‘ਚ ਮਿਲੀ ਲਾਸ਼

ਫਿਲਮਾਂ ਤੇ ਟੀ. ਵੀ ਇੰਡਸਟਰੀ ‘ਚ ਕੰਮ ਕਰ ਚੁੱਕੇ ਅਦਾਕਾਰ ਕੁਸ਼ਲ ਪੰਜਾਬੀ ਨੇ ਖੁਦਕੁਸ਼ੀ ਕਰ ਲਈ ਹੈ। ਕੁਸ਼ਲ ਦੀ ਲਾਸ਼ ਬੀਤੀ ਰਾਤ ਘਰ ਵਿੱਚ ਲਟਕਦੀ ਮਿਲੀ। ਕੁਸ਼ਲ ਪੰਜਾਬੀ 37 ਸਾਲਾਂ ਦੇ ਸੀ। ਉਹਨਾਂ ਦੇ ਅਚਾਨਕ ਦੇਹਾਂਤ ਤੋਂ ਟੀ ਵੀ ਇੰਡਸਟਰੀ ਦੇ ਸਿਤਾਰੇ ਅਤੇ ਪ੍ਰਸ਼ੰਸਕ ਹੈਰਾਨ ਹਨ ਕੁਸ਼ਲ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1:00 ਵਜੇ ਕੀਤਾ ਜਾਵੇਗਾ।ਅਭਿਨੇਤਾ ਕਰਨਵੀਰ ਬੋਹਰਾ ਨੇ ਕੁਸ਼ਲ ਪੰਜਾਬੀ ਦੀ ਮੌਤ ਦੀ ਹੈਰਾਨ ਕਰਨ ਵਾਲੀ ਖ਼ਬਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ।ਕੁਸ਼ਲ ਪੰਜਾਬੀ ਨੂੰ ਪਿਛਲੀ ਵਾਰ ਟੀਵੀ ਲੜੀਵਾਰ ‘ਇਸ਼ਕ ਮੇਂ ਮਰ ਜਾਵਾਂ’ ’ਚ ਵੇਖਿਆ ਗਿਆ ਸੀ। ਕਰਣਵੀਰ ਬੋਹਰਾ ਨੇ ਕੁਸ਼ਲ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਬਹੁਤ ਭਾਵਨਾਤਮਕ ਪੋਸਟ ਲਿਖੀ ਹੈ – ‘ਤੇਰੇ ਅਕਾਲ–ਚਲਾਣੇ ਦੀ ਖ਼ਬਰ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਹਾਲੇ ਮੈਂ ਇਸ ਉੱਤੇ ਯਕੀਨ ਹੀ ਨਹੀਂ ਕਰ ਸਕ ਰਿਹਾ। ਮੈਨੂੰ ਪਤਾ ਹੈ ਕਿ ਤੂੰ ਜਿੱਥੇ ਵੀ ਹੋਵੇਂਗਾ, ਖ਼ੁਸ਼ ਹੋਵੇਂਗਾ। ਜਿਵੇਂ ਤੂੰ ਆਪਣੀ ਜ਼ਿੰਦਗੀ ਜੀਵੀ ਹੈ, ਉਸ ਨੇ ਮੈਨੂੰ ਕਈ ਤਰ੍ਹਾਂ ਨਾਲ ਪ੍ਰੇਰਿਤ ਕੀਤਾ ਪਰ ਮੈਨੂੰ ਕੀ ਪਤਾ ਸੀ…. ਕੁਸ਼ਲ ਪੰਜਾਬੀ ਨੇ ਆਪਣਾ ਕਰੀਅਰ ਬਤੌਰ ਮਾਡਲ ਤੇ ਡਾਸਰ ਦੇ ਤੌਰ ‘ਤੇ ਸ਼ੁਰੂ ਕੀਤਾ ਸੀ।ਉਹ ਪਿਛਲੇ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਹਨ। ਸਾਲ 1995 ‘ਚ ਡੀਡੀ ਮੈਟਰੋ ਚੈਨਲ ‘ਤੇ ਸੀਰੀਅਲ ‘ਏ ਮਾਊਥਫੁਲ ਆਫ ਸਕਾਈ’ ਨਾਲ ਉਸ ਨੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਲਵ ਮੈਰਿਜ’, ‘ਸੀ. ਆਈ. ਡੀ’, ‘ਦੇਖੋ ਮਗਰ ਪਿਆਰ ਸੇ’, ‘ਕਭੀ ਹਾਂ ਕਭੀ ਨਾ’, ‘ਯੇ ਦਿਲ ਚਾਹੇ ਮੋਰ’, ‘ਆਸਮਾਨ ਸੇ ਆਗੇ’, ‘ਝਲਕ ਦਿਖਲਾ ਜਾ 7’, ‘ਅਦਾਲਤ’, ‘ਸਜਨ ਰੇ ਝੂਠ ਮਤ ਬੋਲੋ’ ਅਤੇ ‘ਇਸ਼ਕ ਮੇਂ ਮਰਜਾਵਾਂ’ ਵਰਗੇ ਸ਼ੋਅ ‘ਚ ਕੰਮ ਕਰ ਚੁੱਕੇ ਸਨ।ਕੁਸ਼ਲ ਪੰਜਾਬੀ ਬਾਲੀਵੁੱਡ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ।ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ ‘ਅੰਦਾਜ਼’, ਫਰਹਾਨ ਅਖਤਰ ਦੇ ਨਿਕਦੇਸ਼ਨ ‘ਚ ਬਣੀ ‘ਲਕਸ਼’, ਅਜੈ ਦੇਵਗਨ ਦੇ ਨਾਲ ‘ਕਾਲ’, ਸਲਮਾਨ ਖਾਨ ‘ਸਲਾਮ-ਏ-ਇਸ਼ਕ’ ਤੇ ‘ਦਨ ਦਨਾ ਦਨ ਗੋਲ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਸੀ। ਕੁਸ਼ਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਯੂਰੋਪੀਅਨ ਲੜਕੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਇਕ ਬੇਟਾ ਵੀ ਹੈ।

Leave a Reply

Your email address will not be published. Required fields are marked *

Back to top button