Health

ਰਾਤ ਨੂੰ ਸੌਂਣ ਤੋਂ ਪਹਿਲਾਂ ਇਹ ਦੇਸੀ ਨੁਸਖੇ ਵਰਤਣ ਨਾਲ ਸਫੈਦ ਵਾਲ ਵੀ ਕੋਲੇ ਨਾਲੋਂ ਜਿਆਦਾ ਹੋ ਜਾਣਗੇ ਕਾਲੇ ।

ਇਹਨਾਂ ਸਫੈਦ ਵਾਲਾਂ ਨੂੰ ਕਾਲਾ ਕਰਨ ਦੇ ਲਈ ਅਸੀਂ ਤੁਹਾਨੂੰ ਆਂਵਲੇ ਦੇ ਦੇ ਕੁੱਝ ਅਜਿਹੇ ਪ੍ਰਯੋਗ ਦੱਸਣ ਜਾ ਰਹੇ ਹਾਂ ਕਿ ਜੇਕਰ ਇੱਕ ਵੀ ਤੁਹਾਨੂੰ ਮਾਫਕ ਪੈ ਗਿਆ ਤਾਂ ਤੁਹਾਡਾ ਹਰ ਸਫੈਦ ਵਾਲ ਕੋਲੇ ਤੋਂ ਵੀ ਜਿਆਦਾ ਕਾਲਾ ਹੋ ਜਾਵੇਗਾ। ਆਂਵਲੇ ਦਾ ਪ੍ਰਯੋਗ ਨੰਬਰ
1. ਆਂਵਲੇ ਦੇ ਛੋਟੇ-ਛੋਟੇ ਟੁੱਕੜੇ ਕਰਕੇ ਉਹਨੂੰ ਨੂੰ ਛਾਂ ਵਾਲੀ ਜਗਾ ਉੱਪਰ ਰੱਖ ਕੇ ਸੁਕਾ ਲਵੋ । ਫਿਰ 200 ਗ੍ਰਾਮ ਸੁੱਕਾ ਆਂਵਲਾ ਲੈ ਕੇ ਉਸਨੂੰ ਅੱਧਾ ਕਿੱਲੋ ਨਾਰੀਅਲ ਤੇਲ ਦੇ ਨਾਲ ਹਲਕੀ ਅੱਗ ਉੱਪਰ ਤੱਦ ਤੱਕ ਗਰਮ ਕਰੋ ਜਦ ਤੱਕ ਕਿ ਆਂਵਲੇ ਦੇ ਟੁੱਕੜੇ ਕਠੋਰ ਅਤੇ ਕਾਲੇ ਨਾ ਪੈ ਜਾਣ। ਕਾਲੇ ਹੋਏ ਆਂਵਲੇ ਨੂੰ ਤੇਲ ਦੇ ਅੰਦਰ ਹੀ ਤੋੜ ਦਵੋ । ਇਸ ਤੇਲ ਨਾਲ ਹਰ ਤੀਸਰੇ ਦਿਨ ਵਾਲਾਂ ਵਿਚ ਮਾਲਿਸ਼ ਕਰਨ ਨਾਲ ਸਫੈਦ ਹੁੰਦੇ ਵਾਲ ਕਾਲੇ ਹੋ ਜਾਂਦੇ ਹਨ ਅਤੇ ਸਿਰ ਦੀ ਤਵਚਾ ਸਵਸਥ ਹੁੰਦੀ ਹੈ
2. ਆਂਵਲੇ ਦਾ ਤਾਜਾ ਕੱਢਿਆ ਗਿਆ ਰਸ ਇੱਕ ਚਮਚ ਲੈ ਕੇ ਉਸ ਵਿਚ ਇੱਕ ਚਮਚ ਬਾਦਾਮ ਦਾ ਤੇਲ ਅਤੇ ਕੁੱਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਲਵੋ । ਇਸ ਮਿਸ਼ਰਣ ਨਾਲ ਰਾਤ ਨੂੰ ਸੌਂਣ ਤੋਂ ਪਹਿਲਾਂ ਵਾਲਾਂ ਦੀਆਂ ਜੜਾਂ ਵਿਚ ਮਾਲਿਸ਼ ਕਰਨ ਨਾਲ ਨਵੇਂ ਆਉਣ ਵਾਲੇ ਵਾਲ ਕਾਲੇ ਹੀ ਆਉਂਦੇ ਹਨ ਅਤੇ ਸਫੈਦ ਹੋ ਚੁੱਕੇ ਪੁਰਾਣੇ ਵਾਲ ਦੀ ਜੜਾਂ ਤੋਂ ਲੈ ਕੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ ।
3. ਆਂਵਲੇ ਦੇ ਸੁੱਕੇ ਟੁੱਕੜੇ 50 ਗ੍ਰਾਮ ਲੈ ਕੇ ਚੂਰਨ ਬਣਾ ਕੇ ਉਸ ਵਿਚ 50 ਗ੍ਰਾਮ ਮੈਂਹਦੀ ਮਿਲਾ ਕੇ ਲੋਹੇ ਦੇ ਕਾਲੇ ਕਟੋਰੇ ਵਿਚ ਹਫਤੇ ਭਰ ਦੇ ਲਈ ਪਾਣੀ ਦੇ ਨਾਲ ਪੇਸਟ ਬਣਾ ਕੇ ਰੱਖ ਦਵੋ । ਰੋਜ ਇਸ ਪੇਸਟ ਵਿਚ ਥੋੜਾ ਜਿਹਾ ਪਾਣੀ ਮਿਲਾ ਦਵੋ ਜਿਨਾਂ ਪਿੱਛਲੇ ਦਿਨਾਂ ਤੋਂ ਹੁਣ ਤੱਕ ਉੱਡ ਗਿਆ ਹੈ ਅਤੇ ਚੰਗੀ ਤਰਾਂ ਮਿਲਾ ਦਵੋ । ਹਫਤੇ ਭਰ ਤੱਕ ਇਸ ਤਰਾਂ ਨਾਲ ਕਰੋ ਅਤੇ ਅੱਠਵੇਂ ਦਿਨ ਇਸਨੂੰ ਆਪਣੇ ਵਾਲਾਂ ਵਿਚ ਚੰਗੀ ਤਰਾਂ ਲਗਾ ਲਵੋ । ਦੋ ਤਿੰਨ ਘੰਟੇ ਤੱਕ ਲੱਗਿਆ ਰਹਿਣ ਦਵੋ ਅਤੇ ਫਿਰ ਵਾਲਾਂ ਨੂੰ ਧੋ ਲਵੋ। ਇਸ ਪ੍ਰਯੋਗ ਨਾਲ ਵਾਲ ਪ੍ਰਕਿਰਤਿਕ ਰੂਪ ਨਾਲ ਕਾਲੇ ਹੋਣ ਲੱਗਦੇ ਹਨ। ਇਸ ਪੇਸਟ ਦੇ ਨਾਲ ਹੀ ਪ੍ਰਯੋਗ ਨੰਬਰ ਇੱਕ ਵਿਚ ਦੱਸਿਆ ਗਿਆ ਤੇਲ ਵੀ ਪ੍ਰਯੋਗ ਕੀਤਾ ਜਾਵੇ ਤਾਂ ਬਹੁਤ ਹੀ ਵਧੀਆ ਪਰਿਣਾਮ ਤੁਹਾਨੂੰ ਮਿਲੇਗਾ ।
4.ਆਂਵਲੇ ਦਾ ਚੂਰਨ ਰਾਤ ਭਰ ਦੇ ਲਈ ਲੋਹੇ ਦੇ ਕਟੋਰੇ ਵਿਚ ਪਾਣੀ ਦੇ ਨਾਲ ਪੇਸਟ ਬਣਾ ਕੇ ਰੱਖੋ ਅਤੇ ਸਵੇਰ ਨੂੰ ਉਸ ਵਿਚ ਕੁੱਝ ਬੂੰਦਾਂ ਜੈਤੁਨ ਦੇ ਤੇਲ ਦੀਆਂ ਅਤੇ 10 ਮਿ.ਲੀ ਬੱਕਰੀ ਦਾ ਦੁੱਧ ਮਿਲਾ ਕੇ ਮਿਕਸ ਕਰ ਲਵੋ। ਇਸ ਪੇਸਟ ਨੂੰ ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਵਾਲਾਂ ਵਿਚ ਲਗਾ ਲਵੋ ਅਤੇ ਫਿਰ ਸਾਡੇ ਪਾਣੀ ਨਾਲ ਸਿਰ ਨੂੰ ਧੋ ਲਵੋ । ਸਫੈਦ ਵਾਲਾਂ ਦੀ ਸਮੱਸਿਆ ਦੇ ਲਈ ਇਹ ਪ੍ਰਯੋਗ ਰੋਜ ਕਰਨ ਤੇ ਬਹੁਤ ਲਾਭਕਾਰੀ ਹੁੰਦਾ ਹੈ । ਇਸ ਲੇਖ ਦੇ ਮਾਧਿਅਮ ਨਾਲ ਸਫੈਦ ਵਾਲਾਂ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਲਿਖੇ ਗਏ ਸਾਰੇ ਉਪਚਾਰ ਸਾਡੀ ਸਮਝ ਵਿਚ ਪੂਰੀ ਤਰਾਂ ਹਾਨੀਰਹਿਤ ਹਨ । ਪਰ ਫਿਰ ਵੀ ਤੁਹਾਡੇ ਆਯੁਰਵੈਦਿਕ ਡਾਕਟਰ ਦੀ ਸਲਾਹ ਦੇ ਬਾਅਦ ਹੀ ਪ੍ਰਯੋਗ ਕਰਨ ਦੀ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ। ਧਿਆਨ ਰੱਖੋ ਕਿ ਤੁਹਾਡਾ ਡਾਕਟਰ ਤੁਹਾਡੇ ਸਰੀਰ ਅਤੇ ਰੋਗ ਦੇ ਬਾਰੇ ਸਭ ਤੋਂ ਬੇਹਤਰ ਜਾਣਦਾ ਹੈ ਅਤੇ ਉਸਦੀ ਸਲਾਹ ਦਾ ਕੋਈ ਵਿਕਲਪ ਨਹੀਂ ਹੁੰਦਾ।

Leave a Reply

Your email address will not be published. Required fields are marked *

Back to top button