District NewsMalout News

ਹੋਲੀ ਏਂਜਲ ਸਕੂਲ ਮਲੋਟ ਦੇ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਵਿੱਚ ਕੀਤਾ ਦੂਸਰਾ ਸਥਾਨ ਹਾਸਿਲ

ਮਲੋਟ: ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਹੋਲੀ ਏਂਜਲ ਸਕੂਲ ਮਲੋਟ ਦੇ ਵਿਦਿਆਰਥੀ ਜਸਮੀਤ ਸਿੰਘ ਨੇ ਬੈਡਮਿੰਟਨ ਅਤੇ ਟੇਬਲ ਟੈਨਿਸ ਮੁਕਾਬਲੇ ਵਿੱਚ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਉਹਨਾਂ ਨੇ ਮੋਹਾਲੀ ਵਿੱਚ ਹੋਣ ਜਾ ਰਹੀਆਂ ਬੈਡਮਿੰਟਨ ਅਤੇ

ਟੇਬਲ ਟੈਨਿਸ ਦੀਆਂ ਸਟੇਟ ਪੱਧਰੀ ਖੇਡਾਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਕੇ ਆਪਣੇ ਸਕੂਲ ਅਤੇ ਮਲੋਟ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਡਾ. ਆਰਤੀ ਸ਼ਰਮਾ ਵੱਲੋਂ ਜੇਤੂ ਵਿਦਿਆਰਥੀ ਨੂੰ ਵਧਾਈ ਦਿੰਦੇ ਹੋਏ ਸਟੇਟ ਪੱਧਰੀ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ।

Author: Malout Live

Leave a Reply

Your email address will not be published. Required fields are marked *

Back to top button