District NewsMalout News

ਮਲੋਟ ਦੇ ਕੱਚੀ ਮੰਡੀ ਕਮੇਟੀ ਘਰ ਦੇ ਕੋਲ ਮੋਟਰਸਾਇਕਲ ਹੋਇਆ ਚੋਰੀ

ਮਲੋਟ : ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਬੀਤੇ ਦਿਨੀਂ ਮਲੋਟ ਦੇ ਅਗਰਸੈਨ ਚੌਂਕ ਕੱਚੀ ਮੰਡੀ ਕਮੇਟੀ ਘਰ ਦੇ ਕੋਲ ਵਾਪਰੀ। ਚੌਧਰੀ ਵਾਲੀ ਗਲੀ ਧਾਨਕ ਮੁਹੱਲਾ ਮਲੋਟ ਕਾਟਨ ਫੈਕਟਰੀ ਦੇ ਵਸਨੀਕ ਡੋਨੀ ਸਪੁੱਤਰ ਬਿੰਦਰ ਕੁਮਾਰ ਦਾ ਕਮੇਟੀ ਘਰ ਦੇ ਕੋਲ ਦੁਪਹਿਰ ਕਰੀਬ 3:40 ਵਜੇ ਮੋਟਰਸਾਇਕਲ ਚੋਰੀ ਹੋ ਗਿਆ।

ਮੋਟਰਸਾਇਕਲ ਦਾ ਨੰਬਰ PB30T2685, ਮਾਡਲ 2016, HF Deluxe, ਕਲਰ ਬਲੈਕ ਤੇ ਰੈਡ ਹੈ। ਡੋਨੀ ਨੇ ਥਾਣਾ ਸਿਟੀ ਐੱਸ.ਐਚ.ਓ ਨੂੰ ਬੇਨਤੀ ਕੀਤੀ ਕਿ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾਣ, ਮੋਟਰਸਾਇਕਲ ਲੱਭਣ ਵਿੱਚ ਮੱਦਦ ਕੀਤੀ ਜਾਵੇ ਅਤੇ ਅਣਪਛਾਤੇ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਨੂੰ ਮੋਟਰਸਾਇਕਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ 98887-78479, 80544-36023 (ਦੀਪਕ), 98887-56077 (ਡੋਨੀ), 97807-13255 (ਸੰਦੀਪ), 8567003112 (ਰਾਹੁਲ) ਦੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live

Back to top button