District NewsMalout News

ਰਾਮਨੌਮੀ ਸਮਾਰੋਹ ਦੀ ਤਿਆਰੀ ਸੰਬੰਧੀ ਧਾਰਮਿਕ ਸਮਾਜਿਕ ਸੰਸਥਾਵਾਂ ਦੀ ਹੋਈ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਰਾਮਨੌਮੀ ਉਤਸਵ ਕਮੇਟੀ ਮਲੋਟ ਵੱਲੋਂ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਰਾਮਨੋਮੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਇਸ ਦੀ ਤਿਆਰੀ ਸੰਬੰਧੀ ਸਮਾਜਿਕ ਧਾਰਮਿਕ ਸੰਸਥਾਵਾਂ ਦੀ ਇੱਕ ਮੀਟਿੰਗ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਰ ਮਲੋਟ ਵਿਖੇ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸਮੂਹ ਸਮਾਜਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਅਰਵਿੰਦ ਸ਼ਰਮਾ ਤੇ ਅਨਿਲ ਬਠਲਾ ਨੇ ਦੱਸਿਆ ਕਿ ਰਾਮਨੌਮੀ ਸੰਬੰਧੀ ਇੱਕ ਸੁੰਦਰ ਸ਼ੋਭਾ ਯਾਤਰਾ ਮਿਤੀ 15 ਅਪ੍ਰੈਲ 2024 ਦਿਨ ਸੋਮਵਾਰ ਨੂੰ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ ਤੋਂ ਕੱਢੀ ਜਾਵੇਗੀ।

ਇਸ ਸੰਬੰਧੀ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸੋਭਾ ਯਾਤਰਾ ਸੰਬੰਧੀ ਵੱਖ-ਵੱਖ ਕਮੇਟੀਆਂ ਬਣਾਕੇ ਡਿਊਟੀਆਂ ਲਗਾਈਆਂ ਗਈਆਂ। ਇਹ ਯਾਤਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਵਾਪਿਸ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ ਵਿਖੇ ਪਹੁੰਚੇਗੀ। ਰਾਮ ਨੌਮੀ ਵਾਲੇ ਦਿਨ ਬੁੱਧਵਾਰ ਨੂੰ ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ ਕ੍ਰਿਸ਼ਨਾ ਮੰਦਿਰ ਵਿਖੇ ਭਜਨ ਸੰਧਿਆ ਅਤੇ ਸਨਮਾਨ ਸਮਾਰੋਹ ਹੋਵੇਗਾ।

Author: Malout Live

Back to top button