ਮਲੋਟ ਵਾਰਡ ਨੰਬਰ 11 ਤੋਂ ਸੁਰਜੀਤ ਕੌਰ ਉਰਫ ਸੀਮਾ ਕਾਂਗਰਸ ਛੱਡ BJP ‘ਚ ਸ਼ਾਮਿਲ

ਮਲੋਟ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਕਾਫੀ ਸਿਆਸੀ ਫੇਰਬਦਲ ਨਜ਼ਰ ਆ ਰਹੇ ਹਨ। ਮਲੋਟ ਵਿੱਚ ਵਾਰਡ ਨੰਬਰ 11 ਤੋਂ ਸੁਰਜੀਤ ਕੌਰ ਉਰਫ ਸੀਮਾ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸਨ, ਹੁਣ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।

ਮਲੋਟ : ਮਲੋਟ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਕਾਫੀ ਸਿਆਸੀ ਫੇਰਬਦਲ ਨਜ਼ਰ ਆ ਰਹੇ ਹਨ। ਮਲੋਟ ਵਿੱਚ ਵਾਰਡ ਨੰਬਰ 11 ਤੋਂ ਸੁਰਜੀਤ ਕੌਰ ਉਰਫ ਸੀਮਾ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸਨ, ਹੁਣ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਤੀਸ਼ ਅਸ਼ੀਜਾ, ਮਨੀਸ਼ ਛਾਬੜਾ, ਸੁਸ਼ੀਲ ਗਰੋਵਰ ਐਮ.ਸੀ ਅਤੇ ਰਾਹੁਲ ਬਠਲਾ ਨੇ ਆਪਣੀ ਅਗਵਾਈ ਵਿੱਚ ਸੁਰਜੀਤ ਕੌਰ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਉਨ੍ਹਾਂ ਦਾ ਸੁਆਗਤ ਕੀਤਾ।

ਇਸ ਮੌਕੇ ਸੁਰਜੀਤ ਕੌਰ ਉਰਫ ਸੀਮਾ ਨੇ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਇਸ ਵਾਰਡ ਵਿੱਚੋਂ BJP ਨੂੰ ਜਿੱਤ ਹਾਸਿਲ ਕਰਵਾਉਣਗੇ।

Author : Malout Live