ਹਰਜੀਤ ਸਿੰਘ ਗੁਲਿਆਨੀ ਬਣੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਲੋਟ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ(ਰਜਿ.) ਮਲੋਟ ਦੀ ਪ੍ਰਧਾਨਗੀ ਦੀ ਚੋਣ ਸੰਬੰਧੀ ਨੂੰ ਸ. ਗੁਰਬਚਨ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ(ਰਜਿ.) ਮਲੋਟ ਦੀ ਪ੍ਰਧਾਨਗੀ ਦੀ ਚੋਣ ਸੰਬੰਧੀ ਨੂੰ ਸ. ਗੁਰਬਚਨ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ। ਇਸ ਵਿੱਚ ਸ. ਗੁਰਬਚਨ ਸਿੰਘ ਮੱਕੜ ਨੂੰ ਸਰਪਰਸਤ ਅਤੇ ਸ. ਹਰਜੀਤ ਸਿੰਘ ਗੁਲਿਆਨੀ ਨੂੰ ਮੁੱਖ ਸੇਵਾਦਾਰ (ਪ੍ਰਧਾਨ) ਬਨਾਉਣ ਬਾਰੇ ਮਤਾ ਪੇਸ਼ ਕੀਤਾ ਗਿਆ।
ਜੋ ਕਿ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਦਵਿੰਦਰ ਪਾਲ ਸਿੰਘ, ਜਸਪਾਲ ਸਿੰਘ, ਗੁਰਮਿੰਦਰ ਪਾਲ ਸਿੰਘ, ਸੁਰਿੰਦਰ ਪਾਲ ਸਿੰਘ, ਅਜੀਤ ਸਿੰਘ, ਮਹਿੰਦਰ ਪਾਲ ਸਿੰਘ (EX MC), ਅਜਿੰਦਰ ਸਿੰਘ ਮੋਗਾ, ਹਰਵਿੰਦਰ ਪਾਲ ਸਿੰਘ(ਹੈਪੀ), ਇੰਦਰ ਮੋਹਣ ਸਿੰਘ, ਮਹਿੰਦਰ ਪਾਲ ਸਿੰਘ ਮੱਕੜ ਗੁਰਚਰਨ ਸਿੰਘ ਅਤੇ ਅਮਰ ਸਿੰਘ ਸ਼ਾਮਿਲ ਹੋਏ।
Author : Malout Live