ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ 110 ਮੋਬਾਇਲ ਫੋਨ ਟਰੇਸ ਕਰ ਕੇ ਕੀਤੇ ਮਾਲਕਾਂ ਦੇ ਹਵਾਲੇ
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੀ.ਈ.ਆਈ.ਆਰ ਪੋਰਟਲ ਦੀ ਮੱਦਦ ਨਾਲ ਗੁੰਮ ਹੋਏ ਕਰੀਬ 110 ਮੋਬਾਇਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਹਨ। ਇਹ ਕਾਰਵਾਈ ਐੱਸ.ਐੱਸ.ਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਐੱਸ.ਪੀ (ਡੀ) ਅਸ਼ੋਕ ਮੀਨਾ, ਐੱਸ.ਪੀ (ਐਚ) ਗੁਰਿੰਦਰਜੀਤ ਸਿੰਘ ਅਤੇ ਟੈਕਨੀਕਲ ਟੀਮ ਵੱਲੋਂ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੀ.ਈ.ਆਈ.ਆਰ ਪੋਰਟਲ ਦੀ ਮੱਦਦ ਨਾਲ ਗੁੰਮ ਹੋਏ ਕਰੀਬ 110 ਮੋਬਾਇਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਹਨ। ਇਹ ਕਾਰਵਾਈ ਐੱਸ.ਐੱਸ.ਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਐੱਸ.ਪੀ (ਡੀ) ਅਸ਼ੋਕ ਮੀਨਾ, ਐੱਸ.ਪੀ (ਐਚ) ਗੁਰਿੰਦਰਜੀਤ ਸਿੰਘ ਅਤੇ ਟੈਕਨੀਕਲ ਟੀਮ ਵੱਲੋਂ ਕੀਤੀ ਗਈ। ਜਾਣਕਾਰੀ ਅਨੁਸਾਰ ਕੁੱਲ 110 ਮੋਬਾਇਲ ਫੋਨ ਟਰੇਸ ਕੀਤੇ ਗਏ। ਹੁਣ ਤੱਕ ਕਰੀਬ 1800 ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 3 ਕਰੋੜ 11 ਲੱਖ ਰੁਪਏ ਹੈ।
ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਮੋਬਾਇਲ ਗੁੰਮ ਹੋਣ ’ਤੇ ਤੁਰੰਤ ਆਪਣੇ ਨੇੜਲੇ ਪੁਲਿਸ ਸਾਂਝ ਕੇਂਦਰ, ਥਾਣੇ ਜਾਂ ਟੈਕਨੀਕਲ ਦਫ਼ਤਰ ’ਚ ਫੋਨ ਦਾ ਮਾਰਕਾ, ਆਈ.ਐਮ.ਈ.ਆਈ ਨੰਬਰ ਅਤੇ ਮੋਬਾਇਲ ਨੰਬਰ ਦੇ ਕੇ ਸ਼ਿਕਾਇਤ ਦਰਜ ਕਰਵਾਉਣ। ਇਸ ਤੋਂ ਇਲਾਵਾ ਲੋਕ ਸੀ.ਈ.ਆਈ.ਆਰ ਪੋਰਟਲ ’ਤੇ ਆਪਣੀ ਸ਼ਿਕਾਇਤ ਨੰਬਰ ਰਾਹੀਂ ਫੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ। ਪੁਲਿਸ ਨੇ ਇਹ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਲਾਵਾਰਿਸ ਮੋਬਾਇਲ ਮਿਲਦਾ ਹੈ ਤਾਂ ਉਸ ਨੂੰ ਵਰਤਣ ਦੀ ਬਜਾਏ ਨੇੜਲੇ ਪੁਲਿਸ ਸਟੇਸ਼ਨ
Author : Malout Live



