ਮਲੋਟ ਵਿੱਚ ਦਿਨ-ਦਿਹਾੜੇ ਯੂਕੋ ਬੈਂਕ ਦੇ ਸਾਹਮਣੇ ਮੋਟਰਸਾਇਕਲ ਹੋਇਆ ਚੋਰੀ

ਮਲੋਟ ਵਿੱਚ ਮੋਟਰਸਾਇਕਲ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਤਰ੍ਹਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮਲੋਟ ਦੇ ਯੂਕੋ ਬੈਂਕ ਦੇ ਸਾਹਮਣੇ ਕਿਸੇ ਅਣਪਛਾਤੇ ਨੇ ਮੋਟਰਸਾਇਕਲ ਚੋਰੀ ਕਰ ਲਿਆ ਹੈ।

ਮਲੋਟ : ਮਲੋਟ ਵਿੱਚ ਮੋਟਰਸਾਇਕਲ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਤਰ੍ਹਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮਲੋਟ ਦੇ ਯੂਕੋ ਬੈਂਕ ਦੇ ਸਾਹਮਣੇ ਕਿਸੇ ਅਣਪਛਾਤੇ ਨੇ ਮੋਟਰਸਾਇਕਲ ਚੋਰੀ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਮੋਟਰਸਾਇਕਲ ਦੇ ਮਾਲਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਸ ਨੇ ਆਪਣਾ ਮੋਟਰਸਾਇਕਲ ਯੂਕੋ ਬੈਂਕ ਦੇ ਸਾਹਮਣੇ ਖੜ੍ਹਾ ਕੀਤਾ। ਉਹ ਇਕ ਯੁਨਾਇਟਡ ਇਨਸ਼ੋਰੈਂਸ ਦਾ ਮੁਲਾਜਮ ਹੈ। ਬੀਤੀ 19 ਮਾਰਚ ਕਰੀਬ ਸ਼ਾਮ 5 ਵਜੇ ਕਿਸੇ ਅਣਪਛਾਤੇ ਨੇ ਉਨ੍ਹਾਂ ਦਾ ਮੋਟਰਸਾਇਕਲ ਚੋਰੀ ਕਰ ਲਿਆ।

ਇਸ ਸੰਬੰਧੀ ਉਨ੍ਹਾਂ ਨੇ ਥਾਣਾ ਸਿਟੀ ਮਲੋਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਮੋਟਰਸਾਇਕਲ ਦੀ ਪੜਤਾਲ ਕੀਤੀ ਜਾਵੇ। ਮੋਟਰਸਾਇਕਲ ਸਪਲੈਂਡਰ ਪਲੱਸ ਹੈ ਜਿਸ ਦਾ ਰੰਗ ਸਿਲਵਰ ਹੈ ਅਤੇ ਨੰਬਰ PB30T 3269 ਹੈ। ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ 90232-14523 ਤੇ ਸੰਪਰਕ ਕਰ ਸਕਦਾ ਹੈ।

Author : Malout Live