ਮਲੋਟ ਨੇੜਲੇ ਪਿੰਡ ਅਬੁਲਖੁਰਾਣੇ ਦੇ ਮਾਈਨਰ ਦਾ ਪੁੱਲ ਬਣਿਆ ਪਿੰਡ ਵਾਸੀਆਂ ਅਤੇ ਰਾਹਗੀਰਾਂ ਲਈ ਸਿਰ-ਦਰਦ
ਮਲੋਟ ਦੇ ਨਜ਼ਦੀਕੀ ਪਿੰਡ ਅਬੁਲਖੁਰਾਣਾ ਵਿਖੇ ਸਥਿਤ ਓਲਡ ਮਾਈਨਰ, ਜਿਸ ਦਾ ਪੁੱਲ ਨਵਾਂ ਬਣਾਇਆ ਗਿਆ ਹੈ, ਲੋਕਾਂ ਅਤੇ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਇਸ ਮਾਈਨਰ ਦਾ ਨਵਾਂ ਪੁੱਲ਼ ਬਣਾਇਆ ਗਿਆ। ਇਹ ਪੁੱਲ ਇਨ੍ਹਾਂ ਉੱਚਾ ਬਣਾਇਆ ਹੈ ਕਿ ਇਸ ਉੱਪਰੋਂ ਕੋਈ ਵੀ ਵਹੀਕਲ ਨਹੀਂ ਕਰਾਸ ਕਰ ਸਕਦਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਨਜ਼ਦੀਕੀ ਪਿੰਡ ਅਬੁਲਖੁਰਾਣਾ ਵਿਖੇ ਸਥਿਤ ਓਲਡ ਮਾਈਨਰ, ਜਿਸ ਦਾ ਪੁੱਲ ਨਵਾਂ ਬਣਾਇਆ ਗਿਆ ਹੈ, ਲੋਕਾਂ ਅਤੇ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਇਸ ਮਾਈਨਰ ਦਾ ਨਵਾਂ ਪੁੱਲ਼ ਬਣਾਇਆ ਗਿਆ। ਇਹ ਪੁੱਲ ਇਨ੍ਹਾਂ ਉੱਚਾ ਬਣਾਇਆ ਹੈ ਕਿ ਇਸ ਉੱਪਰੋਂ ਕੋਈ ਵੀ ਵਹੀਕਲ ਨਹੀਂ ਕਰਾਸ ਕਰ ਸਕਦਾ। ਨਾਲ ਹੀ ਇਸ ਪੁੱਲ਼ ਦੀ ਕੋਈ ਢਾਲ ਜਾਂ ਅੱਗੋਂ ਰਸਤਾ ਵੀ ਨਹੀਂ ਕੱਢਿਆ ਗਿਆ ਹੈ ਅਤੇ ਸਿਰਫ ਤਿੰਨ ਤੋਂ ਚਾਰ ਫੁੱਟ ਦੀ ਸਲੈਬ ਹੀ ਛੱਡੀ ਗਈ ਹੈ ਜੋ ਕਿ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਹਾਦਸੇ ਹੋਣ ਤੋਂ ਬੱਚ ਗਏ ਹਨ। ਹੁਣ ਇਸ ਰਸਤੇ ਦਾ ਸਾਰਾ ਟ੍ਰੈਫਿਕ ਕੱਚੇ ਰਸਤੇ ਤੋਂ ਹੋ ਕੇ ਮੇਨ ਰੋਡ ਤੇ ਜਾ ਰਿਹਾ ਹੈ ਅਤੇ ਲੋਕਾਂ ਲਈ ਸਿਰ-ਦਰਦ ਬਣ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਬਾਬਤ ਉਨ੍ਹਾਂ ਨੇ ਜੇ.ਈ ਅਤੇ ਠੇਕੇਦਾਰ ਨਾਲ ਵੀ ਗੱਲ਼ਬਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਪੁੱਲ ਦੇ ਰਸਤੇ ਨੂੰ ਬਣਾਇਆ ਜਾਵੇ ਤਾਂ ਜੋ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ ਅਤੇ ਰਸਤਾ ਵੀ ਮੁੜ ਚਾਲੂ ਹੋ ਸਕੇ।
Author : Malout Live



