ਕਾਂਗਰਸ ਪਾਰਟੀ ਨੂੰ ਮਲੋਟ ਇਸ ਵਾਰ ਟਕਸਾਲੀ ਤੇ ਲੋਕਲ ਉਮੀਦਵਾਰ ਦੇਣਾ ਚਾਹੀਦਾ, ਜਿਸ ਦੇ ਖੂਨ ਵਿੱਚ ਕਾਂਗਰਸ ਹੋਵੇ- ਰਾਣਾ ਬਲਜੀਤ ਸਿੰਘ ਚਾਹਲ
ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਰਾਣਾ ਬਲਜੀਤ ਸਿੰਘ ਚਾਹਲ ਨੇ ਕਿਹਾ ਕੀ ਪਾਰਟੀ ਹਾਈਕਮਾਂਡ ਨੂੰ ਇਸ ਵਾਰ ਮਲੋਟ ਹਲਕੇ ਦਾ ਲੋਕਲ ਉਮੀਦਵਾਰ ਦੇਣਾ ਚਾਹੀਦਾ ਹੈ, ਜੋ ਲੋਕਲ ਸ਼ਹਿਰ ਜਾਂ ਹਲਕੇ ਦੇ ਪਿੰਡ ਦਾ ਹੋਵੇ। ਮਲੋਟ ਹਲਕੇ ਦੇ ਲੀਡਰਾਂ ਨੇ ਹਮੇਸ਼ਾ ਕਾਂਗਰਸ ਦੀ ਲੜਾਈ ਅੱਗੇ ਹੋ ਕੇ ਲੜੀ ਹੈ, ਜਦੋਂ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੁੰਦੀ ਸੀ।
ਮਲੋਟ : ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਰਾਣਾ ਬਲਜੀਤ ਸਿੰਘ ਚਾਹਲ ਨੇ ਕਿਹਾ ਕੀ ਪਾਰਟੀ ਹਾਈਕਮਾਂਡ ਨੂੰ ਇਸ ਵਾਰ ਮਲੋਟ ਹਲਕੇ ਦਾ ਲੋਕਲ ਉਮੀਦਵਾਰ ਦੇਣਾ ਚਾਹੀਦਾ ਹੈ, ਜੋ ਲੋਕਲ ਸ਼ਹਿਰ ਜਾਂ ਹਲਕੇ ਦੇ ਪਿੰਡ ਦਾ ਹੋਵੇ। ਮਲੋਟ ਹਲਕੇ ਦੇ ਲੀਡਰਾਂ ਨੇ ਹਮੇਸ਼ਾ ਕਾਂਗਰਸ ਦੀ ਲੜਾਈ ਅੱਗੇ ਹੋ ਕੇ ਲੜੀ ਹੈ, ਜਦੋਂ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੁੰਦੀ ਸੀ। ਹਮੇਸ਼ਾ ਆਊਟਰ ਸਾਈਡ ਇੱਥੋਂ ਉਮੀਦਵਾਰ ਬਣਾਏ ਜਾਂਦੇ ਨੇ ਜੋ ਜਿੱਤ ਕੇ ਪੂਰਾ ਸਮਾਂ ਵੀ ਨਹੀਂ ਦਿੰਦੇ। ਜੇ ਹਾਰ ਜਾਂਦੇ ਨੇ ਤਾਂ ਆਪਣਾ ਝੋਲਾ ਚੱਕ ਕੇ ਫਿਰ ਆਪਣੇ ਹਲਕਿਆਂ ਨੂੰ ਵਾਪਿਸ ਚੱਲੇ ਜਾਂਦੇ ਨੇ।
ਲੜਾਈ ਹਮੇਸ਼ਾ ਅਪਣੇ ਲੋਕ ਲੜਦੇ ਨੇ, ਜੋ ਤੁਹਾਡਾ ਦਰਦ ਸਮਝਦੇ ਹੋਣ। ਕੀ ਕੋਈ ਪਿਛਲੇ ਪੰਜਾਹ ਦਹਾਕੇ ਤੋਂ ਕੋਈ ਕਾਂਗਰਸ ਕੋਲ ਟਕਸਾਲੀ ਲੀਡਰ ਨਹੀਂ ਜੋ ਕਾਂਗਰਸ ਦੀ ਅਗਵਾਹੀ ਕਰ ਸਕੇ। ਬਹੁਤ ਜੁਝਾਰੂ ਲੀਡਰ ਨੇ ਕਾਂਗਰਸ ਕੋਲ ਜੋ ਇਲੈਕਸ਼ਨ ਲੜਨ ਲਈ ਕਾਬਿਲ ਹਨ। ਸੋ ਪਾਰਟੀ ਨੂੰ ਇਸ ਵਾਰ ਕਿਸੇ ਲੋਕਲ ਲੀਡਰ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਈਦਾ ਹੈ। ਜਿਸ ਦੇ ਖੂਨ ਵਿੱਚ ਕਾਂਗਰਸ ਹੋਵੇ ਅਤੇ ਜੋ ਲੜਾਈ ਲੜਨ ਲਈ ਯੋਗ ਹੋਵੇ।
Author : Malout Live



