ਬੀਬੀ ਹਰਸਿਮਰਤ ਕੌਰ ਬਾਦਲ ਦਾ ਖੁੱਡੀਆਂ ਨਸ਼ੇ ਮਸਲੇ ਤੇ ਵੱਡਾ ਬਿਆਨ, ਨਸ਼ਾ ਤਸਕਰਾਂ ਨੂੰ ਬਚਾਉਣ 'ਚ ਲੱਗੀ 'ਆਪ' ਸਰਕਾਰ

ਬੀਬੀ ਬਾਦਲ ਨੇ ਬੁੱਧਵਾਰ ਨੂੰ ਲੰਬੀ ਅਤੇ ਗਿੱਦੜਬਾਹਾ ’ਚ ‘ਮਾਵਾਂ ਧੀਆਂ ਇਨਸਾਫ’ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਕਾਰਜਕਾਰੀ ਮੈਜਿਸਟਰੇਟਰਾਂ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਣ ਵਾਸਤੇ ਮਾਰਚਾਂ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਮੰਤਰੀ ਨੇ ਇਲਾਕੇ ਦੇ ਲੋਕਾਂ ਅਤੇ ਉਸ ਬਜ਼ੁਰਗ ਮਹਿਲਾ ਦੀ ਗੱਲ ਵੀ ਨਹੀਂ ਸੁਣੀ ਜੋ ਉਸ ਨਸ਼ਾ ਤਸਕਰ ਦੇ ਖਿਲਾਫ ਸ਼ਿਕਾਇਤ ਲੈ ਕੇ ਪਹੁੰਚੀ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਬੀ ਬਾਦਲ ਨੇ ਬੁੱਧਵਾਰ ਨੂੰ ਲੰਬੀ ਅਤੇ ਗਿੱਦੜਬਾਹਾ ਮਾਵਾਂ ਧੀਆਂ ਇਨਸਾਫਰੈਲੀਆਂ ਨੂੰ ਸੰਬੋਧਨ ਕੀਤਾ ਤੇ ਕਾਰਜਕਾਰੀ ਮੈਜਿਸਟਰੇਟਰਾਂ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਣ ਵਾਸਤੇ ਮਾਰਚਾਂ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਆਪਨਸ਼ਾ ਤਸਕਰਾਂ ਦਾ ਬਚਾਅ ਕਰਨ ਤੇ ਉਨ੍ਹਾਂ ਨੂੰ ਬੇਨਕਾਬ ਕਰਨ ਵਾਲਿਆਂ ਤੇ ਤਸ਼ੱਦਦ ਢਾਹੁਣ ਦੀ ਨੀਤੀ ਤੇ ਚਲ ਰਹੀ ਹੈ ਤੇ ਇਹ ਗੱਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਰਵੱਈਏ ਤੋਂ ਵੀ ਪਤਾ ਚਲਦਾ ਹੈ, ਜਿਨ੍ਹਾਂ ਨੇ ਆਪਣੇ ਹਲਕੇ ਚ ਨਸ਼ਾ ਵੇਚਣ ਵਾਲੇ ਪਾਰਟੀ ਆਗੂ ਦਾ ਬਚਾਅ ਕੀਤਾ ਤੇ ਇਸ ਮਾਮਲੇ ਨੂੰ ਜਨਤਕ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਕਾਰਵਾਈ ਕਰਵਾ ਕੇ ਤਸ਼ੱਦਦ ਢਾਹਿਆ। ਖੁੱਡੀਆਂ ਜੋ ਸੂਬਾ ਵਿਧਾਨ ਸਭਾ ਚ ਲੰਬੀ ਦੀ ਪ੍ਰਤੀਨਿਧਤਾ ਕਰਦੇ ਹਨ, ਨੇ ਖੁੱਡੀਆਂ ਪਿੰਡ ਚ ਉਸ ਪੰਚਾਇਤ ਮੈਂਬਰ ਦੇ ਪੁੱਤਰ ਦੀ ਸ਼ਰ੍ਹੇਆਮ ਹਮਾਇਤ ਕੀਤੀ ਜੋ ਹਲਕੇ ਚ ਨਸ਼ਾ ਵੇਚਦਾ ਹੈ ਕਿਉਂਕਿ ਉਹ ਇਕ ਆਪਆਗੂ ਹੈ। 

ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਪ੍ਰਤੀ ਖੁੱਡੀਆਂ ਦੀ ਵਫਾਦਾਰੀ ਇੱਥੋਂ ਵੀ ਸਾਬਿਤ ਹੋ ਜਾਂਦੀ ਹੈ ਕਿ ਜਦੋਂ ਇਕ ਨਿਰਪੱਖ ਪੱਤਰਕਾਰ ਨੇ ਨਸ਼ਾ ਤਸਕਰ ਨੂੰ ਬੇਨਕਾਬ ਕੀਤਾ ਅਤੇ ਇਹ ਮਾਮਲਾ ਵਾਇਰਲ ਹੋਇਆ ਤਾਂ ਸ਼ਿਕਾਇਤ ਕਰਤਾ ਦੇ ਖਿਲਾਫ ਪੁਲਿਸ ਭੇਜ ਦਿੱਤੀ ਗਈ। ਜਿਸ ਨੇ ਅੰਨਾ ਤਸ਼ੱਦਦ ਢਾਹਿਆ ਤੇ ਪੱਤਰਕਾਰ ਦੇ ਖਿਲਾਫ ਵੀ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਤਕਲੀਫਦੇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਪ੍ਰਾਪੇਗੰਡੇ ਵਿਚ ਲੱਗੇ ਹਨ ਤੇ ਸੂਬੇ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਰੋਜ਼ਾਨਾ ਨੌਜਵਾਨ ਮੌਤ ਦੇ ਮੂੰਹ ਪੈ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਨੌਜਵਾਨਾਂ ਦੀ ਇਕ ਪੀੜੀ ਦੇ ਖ਼ਾਤਮੇ ਵਾਸਤੇ ਬੰਦੂਕਾਂ ਦੀ ਵਰਤੋਂ ਕੀਤੀ ਸੀ ਤੇ ਹੁਣ ਆਪ ਸਰਕਾਰ ਸੂਬੇ ਚ ਨਸ਼ਾ ਤਸਕਰੀ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਚ ਅਸਫਲ ਹੋ ਕੇ ਇਕ ਪੀੜੀ ਨੂੰ ਖ਼ਤਰੇ ਚ ਪਾ ਰਹੀ ਹੈ।

Author : Malout Live