ਗੈਰ ਮਿਆਰੀ ਬੀਜ ਕਾਰਨ ਹੋਏ ਝੋਨੇ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਬਾਰੇ ਹੋਈ ਸਹਿਮਤੀ

ਪਿੰਡ ਤਰਮਾਲਾ ਦੇ ਕਿਸਾਨ ਵੱਲੋਂ ਸਥਾਨਕ ਦਾਣਾ ਮੰਡੀ ਵਿਖੇ ਸਥਿਤ ਬਾਦਲ ਬੀਜ ਭੰਡਾਰ ਦੀ ਦੁਕਾਨ ਤੋਂ ਖਰੀਦ ਕੀਤੇ ਗਏ ਝੋਨੇ ਦੇ ਬੀਜ ਕਾਰਨ ਕਿਸਾਨ ਦੀ ਫ਼ਸਲ ਖਰਾਬ ਹੋਣ ਦੇ ਰੋਸ ਵੱਜੋਂ ਬੀ.ਕੇ.ਯੂ ਖੋਸਾ ਯੂਨੀਅਨ ਵੱਲੋਂ 1 ਅਕਤੂਬਰ ਤੋਂ ਬਾਦਲ ਬੀਜ ਭੰਡਾਰ ਦੀ ਦੁਕਾਨ ਅੱਗੇ ਧਰਨਾ ਚੱਲ ਰਿਹਾ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਤਰਮਾਲਾ ਦੇ ਕਿਸਾਨ ਵੱਲੋਂ ਸਥਾਨਕ ਦਾਣਾ ਮੰਡੀ ਵਿਖੇ ਸਥਿਤ ਬਾਦਲ ਬੀਜ ਭੰਡਾਰ ਦੀ ਦੁਕਾਨ ਤੋਂ ਖਰੀਦ ਕੀਤੇ ਗਏ ਝੋਨੇ ਦੇ ਬੀਜ ਕਾਰਨ ਕਿਸਾਨ ਦੀ ਫ਼ਸਲ ਖਰਾਬ ਹੋਣ ਦੇ ਰੋਸ ਵੱਜੋਂ ਬੀ.ਕੇ.ਯੂ ਖੋਸਾ ਯੂਨੀਅਨ ਵੱਲੋਂ 1 ਅਕਤੂਬਰ ਤੋਂ ਬਾਦਲ ਬੀਜ ਭੰਡਾਰ ਦੀ ਦੁਕਾਨ ਅੱਗੇ ਧਰਨਾ ਚੱਲ ਰਿਹਾ ਸੀ। ਕਿਸਾਨ ਨੂੰ ਇੰਨਸਾਫ਼ ਦਿਵਾਉਣ ਲਈ 5 ਦਿਨ ਲਗਾਤਾਰ ਧਰਨਾ ਚੱਲਿਆ, ਜਿਸ ਦਾ ਫ਼ੈਸਲਾ ਹੋ ਗਿਆ ਹੈ। ਜਿਸ ਵਿੱਚ ਬਾਦਲ ਬੀਜ ਭੰਡਾਰ ਦੁਕਾਨ ਦੇ ਮਾਲਕ ਵੱਲੋਂ ਚੈੱਕ ਦਿੱਤਾ ਗਿਆ ਅਤੇ ਪੂਰੀ ਤਰ੍ਹਾਂ ਲਿਖਤ ਪੜ੍ਹਤ ਹੋਈ ਹੈ, ਵਿੱਚ ਫ਼ੈਸਲਾ ਹੋਇਆ ਕਿ ਜੋ ਵੀ ਫ਼ਸਲ ਦਾ ਝਾੜ ਘੱਟ ਜਿਵੇਂ ਕਿ ਗੁਆਂਢ ਦੇ ਕਿੱਲੇ 'ਚ ਜੇਕਰ 60 ਮਣ ਝੋਨਾ ਨਿਕਲਦਾ ਹੈ ਅਤੇ ਪੀੜ੍ਹਤ ਕਿਸਾਨ ਦੇ ਝੋਨੇ 'ਚ 40 ਮਣ ਨਿਕਲਦਾ ਹੈ ਅਤੇ ਜੋ ਝਾੜ ਘੱਟੇਗਾ ਉਸ ਦੀ ਭਰਪਾਈ ਦੁਕਾਨਦਾਰ ਅਤੇ ਉਕਤ ਕੰਪਨੀ ਭਰੇਗੀ।

ਇਹ ਫ਼ੈਸਲਾ ਭਾਰਤੀ ਕਿਸਾਨ ਯੂਨੀਅਨ ਖੋਸਾ ਅਤੇ ਥਾਣਾ ਸਿਟੀ ਦੇ ਥਾਣਾ ਮੁੱਖੀ ਵਰੁਣ ਕੁਮਾਰ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ। ਇਸ ਸੰਘਰਸ਼ ਵਿੱਚ ਕੁਲਦੀਪ ਸਿੰਘ ਨੇਤਾ ਮਾਨ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਨਾਨਕ ਸਿੰਘ ਬਲਾਕ ਪ੍ਰਧਾਨ ਗਿੱਦੜਬਾਹਾ, ਜਸਪਾਲ ਸਿੰਘ ਜਿਲ੍ਹਾ ਯੂਥ ਪ੍ਰਧਾਨ, ਅਰਸ਼ਦੀਪ ਸਿੰਘ ਸੋਢੀ ਬਲਾਕ ਯੂਥ ਪ੍ਰਧਾਨ ਭਗਵੰਤ ਸਿੰਘ ਮਿੱਡਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਬਲਜਿੰਦਰ ਸਿੰਘ ਬਲਾਕ ਪ੍ਰਧਾਨ ਲੰਬੀ, ਗੁਰਦਰਸ਼ਨ ਸਿੰਘ ਗਿੱਲ ਸੂਬਾ ਕਮੇਟੀ ਮੈਂਬਰ, ਮਨਜਿੰਦਰ ਸਿੰਘ ਰੱਥੜੀਆਂ, ਬਲਦੇਵ ਸਿੰਘ ਸ਼ਾਮਖੇੜਾ, ਕੁਲਦੀਪ ਸਿੰਘ ਕੱਟਿਆਂਵਾਲੀ, ਕੁਲਵਿੰਦਰ ਸਿੰਘ ਜਟਾਣਾ ਮੀਡੀਆ ਸਲਾਕਾਰ, ਹਰਜੀਤ ਸਿੰਘ, ਹਰਮੀਤਪਾਲ ਸਿੰਘ, ਸੁਰਜੀਤ ਸਿੰਘ ਸ਼ਾਮਖੇੜਾ, ਗੁਰਦੀਪ ਸਿੰਘ ਗੋਰਾ ਤਰਮਾਲਾ, ਸੁਖਦੇਵ ਸਿੰਘ ਤਰਮਾਲਾ, ਗੁਰਮੀਤ ਸਿੰਘ ਗਿੱਲ, ਅਮਨਪ੍ਰੀਤ ਸਿੰਘ ਲੱਡੂ ਤਰਮਾਲਾ, ਮਨਜੀਤ ਸਿੰਘ ਤਰਮਾਲਾ ਦਾ ਬਹੁਤ ਵੱਡਾ ਯੋਗਦਾਨ ਰਿਹਾ।

Author : Malout Live