Punjab

ਲਗਾਤਾਰ ਹੋ ਰਹੀ ਬਾਰਸ਼ ਕਾਰਣ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ

ਅਬੋਹਰ—ਪਿਛਲੇ ਦਿਨੀਂ ਹੋਈ ਤੇਜ਼ ਬਾਰਸ਼ ਕਾਰਣ ਸ਼ਹਿਰ ਅਤੇ ਨੇੜੇ-ਤੇੜੇ ਦੇ ਪਿੰਡਾਂ ‘ਚ ਮਕਾਨਾਂ ਦੇ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਤਹਿਤ ਵੱਖ-ਵੱਖ ਖੇਤਰਾਂ ‘ਚ 4 ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ। ਸਥਾਨਕ ਪ੍ਰਸ਼ਾਸਨ ਵੱਲੋਂ ਡਿੱਗ ਰਹੇ ਮਕਾਨਾਂ ਦਾ ਲਗਾਤਾਰ ਸਰਵੇ ਕਰਵਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦੇ ਯਤਨਾਂ ਨਾਲ ਜ਼ਿਆਦਾਤਰ ਖੇਤਰਾਂ ‘ਚ ਬਰਸਾਤੀ ਪਾਣੀ ਦੀ ਨਿਕਾਸੀ ਕੀਤੀ ਜਾ ਚੁੱਕੀ ਹੈ ਪਰ ਕੁਝ ਹੇਠਲੇ ਖੇਤਰਾਂ ‘ਚ ਸੀਵਰੇਜ ਸਮੱਸਿਆ ਕਾਰਣ ਪਾਣੀ ਦੀ ਨਿਕਾਸੀ ਵਿਚ ਪ੍ਰੇਸ਼ਾਨੀ ਆ ਰਹੀ ਹੈ।
ਜਾਣਕਾਰੀ ਅਨੁਸਾਰ ਲਾਈਨ ਪਾਰ ਖੇਤਰ ਨਵੀਂ ਆਬਾਦੀ ਗਲੀ ਨੰ. ਜ਼ੀਰੋ ਵਾਸੀ ਭਾਰਤੀ ਪਤਨੀ ਦੀਪਕ ਨੇ ਦੱਸਿਆ ਕਿ ਬਰਸਾਤੀ ਪਾਣੀ ਭਰਨ ਨਾਲ ਬੀਤੀ ਰਾਤ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ, ਜਿਸ ਵਿਚ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਮੁਹੱਲਾ ਅਜੀਮਗੜ੍ਹ ਵਾਸੀ ਸੀਤਾ ਰਾਮ ਪੁੱਤਰ ਖਿਆਲੀ ਰਾਮ ਨੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਉਨ੍ਹਾਂ ਦੇ ਨੋਹਰੇ ਦੀ ਛੱਤ ਹੇਠਾਂ ਆ ਡਿੱਗੀ।ਇਸੇ ਤਰ੍ਹਾਂ ਆਲਮਗੜ੍ਹ ਵਾਸੀ ਬਾਬੂ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਅੱਜ ਅਚਾਨਕ ਉਨ੍ਹਾਂ ਦੇ ਇਕ ਕਮਰੇ ਦੀ ਛੱਤ ਬਾਰਸ਼ ਨਾਲ ਡਿੱਗ ਗਈ, ਜਿਸ ਕਰ ਕੇ ਕਮਰੇ ‘ਚ ਰੱਖੀ ਕਣਕ ਦੀ ਇਕ ਟੈਂਕੀ, ਹਰੇ ਘਾਹ ਦੀ ਮਸ਼ੀਨ ਅਤੇ ਹੋਰ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ।
ਇੰਝ ਹੀ ਈਦਗਾਹ ਬਸਤੀ ਗਲੀ ਨੰ. 4 ਵਾਸੀ ਕਮਲ ਪੁੱਤਰ ਬਲਵੀਰ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਪਰਿਵਾਰ ਸਮੇਤ ਬਾਹਰ ਬੈਠਾ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ।
ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਰਨ ਜਿੱਥੇ ਲੋਕ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਬਾਰਿਸ਼ ਕਰਨ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ।

Leave a Reply

Your email address will not be published. Required fields are marked *

Back to top button