District NewsMalout News

ਪੰਜਾਬ ਪੁਲਿਸ ‘ਚ 1800 ਕਾਂਸਟੇਬਲਾਂ ਦੀ ਹੋਵੇਗੀ ਭਰਤੀ, ਜਲਦ ਕਰੋ ਅਪਲਾਈ

ਮਲੋਟ (ਪੰਜਾਬ): ਪੰਜਾਬ ਪੁਲਿਸ ਵਿੱਚ ਇਸ ਸਾਲ 1800 ਅਸਾਮੀਆਂ ‘ਤੇ ਭਰਤੀ ਹੋਵੇਗੀ। ਇਹ ਭਰਤੀ ਪੁਲਿਸ ਦੇ ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰ ਵਿੱਚ ਕਾਂਸਟੇਬਲ ਪਦ ਤੇ ਹੋਵੇਗੀ। ਸਰਕਾਰ ਨੇ ਭਰਤੀ ਪ੍ਰਕਿਰਿਆ ਦਾ ਸ਼ਡਿਊਲ ਫਾਈਨਲ ਕਰ ਦਿੱਤਾ ਹੈ। ਭਰਤੀ ਪ੍ਰਕਿਰਿਆ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 14 ਮਾਰਚ ਨੂੰ ਸ਼ਾਮ 7 ਵਜੇ ‘ਤੋਂ ਸ਼ੁਰੂ ਹੋ ਜਾਵੇਗੀ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 4 ਅਪ੍ਰੈਲ ਨੂੰ ਰਾਤ 11:55 ਵਜੇ ਤੱਕ ਹੈ। ਇਹ ਭਰਤੀ ਕੇਂਦਰੀ ਕਾਂਸਟੇਬਲ ਭਰਤੀ ਬੋਰਡ, ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ।

ਪੰਜਾਬ ਪੁਲਿਸ ਨੇ ਇਸ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਈ ਉਪਰਾਲੇ ਕੀਤੇ ਹਨ। ਭਰਤੀ ਪ੍ਰਕਿਰਿਆ ‘ਚ ਆਨਲਾਈਨ ਅਪਲਾਈ ਕਰਨ ਸਮੇਂ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਸਬੰਧੀ ਹੈੱਲਪ ਡੈਸਕ ਵੀ ਬਣਾਇਆ ਗਿਆ ਹੈ। ਹੈੱਲਪ ਡੈਸਕ ਲਈ ਤੁਹਾਨੂੰ 02261306246 ‘ਤੇ ਸੰਪਰਕ ਕਰਨਾ ਹੋਵੇਗਾ। ਆਨਲਾਈਨ ਅਪਲਾਈ ਕਰਨ ਲਈ ਤੁਸੀਂ ਪੰਜਾਬ ਪੁਲਿਸ ਦੀ ਵੈੱਬਸਾਈਟ https://www.punjabpolice.gov.in/ ‘ਤੇ ਜਾ ਸਕਦੇ ਹੋ।

Author: Malout Live

Back to top button