ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ

ਚੰਡੀਗੜ੍ਹ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਮਹੀਨੇ ‘ਚ ਹੋਣ ਵਾਲੀ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। 10ਵੀਂ ਜਮਾਤ ਦੀ ਇਹ ਪ੍ਰੀਖਿਆ ਸਵੇਰ ਦੇ ਸੈਸ਼ਨ ‘ਚ ਹੋਵੇਗੀ ਜਦਕਿ 12ਵੀਂ ਜਮਾਤ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ‘ਚ ਹੋਵੇਗੀ। ਦਸਵੀਂ ਦੀ ਪ੍ਰੀਖਿਆ 17 ਮਾਰਚ 2020 ਤੋਂ 8 ਅਪ੍ਰੈਲ 2020 ਤੱਕ ਹੋਵੇਗੀ, ਜਦਕਿ ਬਾਰਵੀਂ ਦੀ ਪ੍ਰੀਖਿਆ 3 ਮਾਰਚ 2020 ਤੋਂ 27 ਮਾਰਚ 2020 ਤੱਕ ਹੋਵੇਗੀ।