ਜ਼ਿਲਾ ਮੈਜਿਸਟ੍ਰੇਟ ਵੱਲੋਂ 15 ਅਗਸਤ ਤੱਕ ਹਥਿਆਰ ਚੁੱਕਣ ਦੀ ਸਖਤ ਮਨਾਹੀ
ਮਲੋਟ: ਸ਼੍ਰੀ ਵਿਨੀਤ ਕੁਮਾਰ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਦੀ ਵਰਤੋਂ ਕਰਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਹਥਿਆਰ ਲੈ ਕੇ ਚੱਲਣ ਅਤੇ ਇਸ ਦੀ ਪ੍ਰਦਰਸ਼ਨ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ ਪੰਜਾਬ ਪੁਲਿਸ, ਹੋਮਗਾਰਡਜ਼, ਸੀ.ਆਰ.ਪੀ.ਐੱਫ ਅਤੇ ਹੋਰ ਪੈਰਾਮਿਲਟਰੀ ਫੋਰਸਜ਼ ਦੇ ਕਰਮਚਾਰੀਆਂ ਜਿਨ੍ਹਾਂ ਪਾਸ ਸਰਕਾਰੀ ਹਥਿਆਰ ਹਨ, ਤੇ ਲਾਗੂ ਨਹੀਂ ਹੋਣਗੇ। ਇਸਤੋਂ ਇਲਾਵਾ ਇਹ ਹੁਕਮ ਅਸਲੇ ਸੰਬੰਧੀ ਕਾਰ ਵਿਹਾਰ ਜਿਵੇਂ ਕਿ ਅਸਲਾ ਲਾਇਸੰਸ ਨਵੀਨ/ਅਸਲਾ ਦਰਜ ਕਰਾਉਣ ਆਦਿ ਕਰਾਉਣ ਸਮੇਂ ਅਸਲਾ ਚੈੱਕ ਕਰਾਉਣ ਲਈ ਨਾ ਖੋਲਣ ਯੋਗ ਸਾਲਮ ਹਥਿਆਰ ਅਤੇ ਖੋਲਣਯੋਗ ਹਥਿਆਰਾਂ ਦੇ ਨੰਬਰਸ਼ੁਦਾ ਹਿੱਸੇ ਤੇ ਮੈਜਿਸਟ੍ਰੇਟ ਦਫਤਰ ਤੱਕ ਲਿਆਉਣ ਦੀ ਆਗਿਆ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 15 ਅਗਸਤ 2022 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। Author: Malout Live