ਨੀਂਦ ਨਾ ਆਉਣ ਦੀ ਸਮੱਸਿਆ ’ਤੇ ਪੀਓ ਹਲਦੀ ਵਾਲਾ ਦੁੱਧ
ਹਲਦੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਹਲਦੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਇਸ 'ਚ ਮੌਜੂਦ ਤੱਤ ਸਿਹਤ ਅਤੇ ਚਮੜੀ ਦੋਹਾਂ ਲਈ ਫਾਇਦੇਮੰਦ ਹਨ। ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਆਪਣੇ ਭੋਜਨ 'ਚ ਹਲਦੀ ਨੂੰ ਜ਼ਰੂਰ ਸ਼ਾਮਲ ਕਰੋ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਰਾਮਬਾਣ ਹੁੰਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਹਲਦੀ ਕਾਰਗਰ ਦਵਾਈ ਹੈ।
1. ਦਿਲ ਲਈ ਫਾਇਦੇਮੰਦ
ਹਲਦੀ 'ਚ ਮੌਜੂਦ ਤੱਤ ਕੋਲੈਸਟਰੋਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸਦੇ ਇਲਾਵਾ ਇਹ ਖੂਨ ਨੂੰ ਜੰਮਣ ਤੋਂ ਰੋਕਦੇ ਹਨ।ਇਸ ਲਈ ਹਲਦੀ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰੋ।
2. ਦਿਮਾਗ ਲਈ ਫਾਇਦੇਮੰਦ
ਰੋਜ਼ਾਨਾ ਹਲਦੀ ਦੀ ਵਰਤੋਂ ਕਰਨ ਨਾਲ ਦਿਮਾਗ ਸੁਰੱਖਿਅਤ ਰਹਿੰਦਾ ਹੈ। ਇਸ ਨਾਲ ਦਿਮਾਗ ਦੀਆਂ ਨਾੜੀਆਂ ਸੁਕੜਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
3. ਕੈਂਸਰ ਤੋਂ ਬਚਾਏ
ਹਲਦੀ 'ਚ ਕੈਂਸਰ ਵਿਰੋਧੀ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀ ਬੀਮਾਰੀ ਤੋਂ ਦੂਰ ਰੱਖਦੇ ਹਨ । ਇਸਦੇ ਇਲਾਵਾ ਹਲਦੀ ਕੈਂਸਰ ਨੂੰ ਵਧਣ ਤੋਂ ਰੋਕਦੀ ਹੈ।
4. ਸਾਹ ਸੰਬੰਧੀ ਸਮੱਸਿਆ
ਹਲਦੀ 'ਚ ਐਂਟੀ-ਮਾਈਕਰੋਬੀਅਲ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਗਰਮ ਦੁੱਧ ਦੇ ਨਾਲ ਲੈਣ ਨਾਲ ਦਮਾ, ਫੇਫੜਿਆਂ 'ਚ ਰੇਸ਼ਾ ਆਦਿ ਬੀਮਾਰੀਆਂ ਤੋਂ ਆਰਾਮ ਮਿਲਦਾ ਹੈ।
5. ਨੀਂਦ ਦੀ ਸਮੱਸਿਆ
ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਅਤੇ ਤੁਸੀਂ ਰਾਤ ਭਰ ਵਿਚਾਰਾਂ ‘ਚ ਗੁਆਚੇ ਰਹਿੰਦੇ ਹੋ ਤਾਂ ਹਲਦੀ ਵਾਲਾ ਦੁੱਧ ਪੀਓ। ਤੁਹਾਡੇ ਲਈ ਚੰਗੀ ਨੀਂਦ ‘ਚ ਸਹਾਇਕ ਹੋ ਸਕਦਾ ਹੈ ਰਾਤ ਦਾ ਭੋਜਨ ਕਰਨ ਤੋਂ ਬਾਅਦ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀਓ ਫਿਰ ਵੇਖੋ ਤੁਹਾਨੂੰ ਰਾਤ ਨੂੰ ਕਿੰਨੀ ਵਧੀਆ ਨੀਂਦ ਆਉਂਦੀ ਹੈ।
6. ਭਾਰ ਕੰਟਰੋਲ ਕਰੇ
ਹਲਦੀ 'ਚ ਕੈਲਸ਼ੀਅਮ ਅਤੇ ਮਿਨਰਲਸ ਜਿਹੇ ਕਈ ਪੌਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦੇ ਹਨ। ਇਸਦੀ ਵਰਤੋਂ ਕਰਨ ਨਾਲ ਸਰੀਰ 'ਚ ਚਰਬੀ ਘੱਟ ਹੁੰਦੀ ਹੈ।ਇਸ ਲਈ ਜੋ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
7. ਪਾਚਨ ਸ਼ਕਤੀ ਨੂੰ ਮਜ਼ਬੂਤ ਕਰੇ
ਹਲਦੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ 'ਚ ਵੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸਿਡਿਟੀ, ਕਬਜ਼ ਆਦਿ ਨੂੰ ਦੂਰ ਕਰਦੀ ਹੈ।