Malout News

ਡੀ. ਏ. ਵੀ. ਕਾਲਜ, ਮਲੋਟ ਵਿਖੇ ਮਨਾਇਆ ਗਿਆ “World Mental Health Day”

ਮਲੋਟ :- ਅੱਜ ਡੀ. ਏ. ਵੀ. ਕਾਲਜ, ਮਲੋਟ ਵਿਖੇ ਡਾ. ਏਕਤਾ ਖੋਸਲਾ ਦੀ ਸਰਪ੍ਸਤੀ ਅਧੀਨ ਸਰੀਰਕ ਸਿੱਖਿਆ ਵਿਭਾਗ ਵਲੋਂ ਵਰਲਡ ਮੈਂਟਲ ਹੈਲਥ ਡੇ ਮਨਾਇਆ ਗਿਆ । ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ ਦੇ ਪ੍ਰੋ. ਉਮੇਸ਼ ਆਰਿਆ ਨੇ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਕਿਸੇ ਵੀ ਕੰਮ ਨੂੰ ਬਿਨਾਂ ਦਿਮਾਗੀ ਦਬਾਅ ਦੇ ਕਰਨ ਦੀ ਸਲਾਹ ਦਿੱਤੀ ।

ਕਾਲਜ ਦਾ ਸਮੂਹ ਸਟਾਫ ਵੀ ਇਸ ਕਾਰਜਕਰਮ ਦਾ ਹਿੱਸਾ ਬਣਿਆ । ਇਸ ਮੌਕੇ ਤੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਅਤੇ ਪ੍ਰੋ. ਇਕਬਾਲ ਕੌਰ, ਮੁਖੀ ਸਰੀਰਕ ਸਿੱਖਿਆ ਵਿਭਾਗ ਨੇ ਪ੍ਰੋ. ਉਮੇਸ਼ ਆਰਿਆ ਜੀ ਦਾ ਸਟਾਫ ਅਤੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਚੰਗੀ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਲਈ ਦਿੱਤੀ ਨਸੀਹਤ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *

Back to top button